ਕਰਨ ਔਜਲਾ ਦਾ ਗੀਤ 'ਸ਼ੀਸ਼ਾ' ਯੂਟਿਊਬ ਤੋਂ ਹੋਇਆ ਡਿਲੀਟ, ਜਾਣੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ
Karan Aujla's song 'Sheesha' deleted from YouTube: ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਇਆ ਕਰਨ ਔਜਲਾ ਦਾ ਗੀਤ 'ਸ਼ੀਸ਼ਾ' ਯੂਟਿਊਬ ਚੈਨਲ ਉੱਤੋਂ ਡਿਲੀਟ ਹੋ ਗਿਆ ਹੈ। ਆਓ ਜਾਣਦੇ ਹਾਂ ਕਿ ਇਸ ਦੇ ਪਿੱਛੇ ਅਸਲ ਵਜ੍ਹਾ ਕੀ ਹੈ।
Image Source: Instagram
ਬੀਤੇ ਦਿਨੀਂ ਕਰਨ ਔਜਲਾ ਨੇ ਆਪਣੇ ਮੋਸਟ ਅਵੇਟਿਡ ਗੀਤ 'ਸ਼ੀਸ਼ਾ' ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਡਿਲੀਟ ਕਰ ਦਿੱਤਾ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਗਾਇਕ ਵੱਲੋਂ ਇਹ ਗੀਤ ਬੀਤੇ 29 ਅਗਸਤ ਨੂੰ ਰਿਲੀਜ਼ ਕੀਤਾ ਗਿਆ ਸੀ।
ਕਰਨ ਔਜਲਾ ਦਾ ਇਹ ਗੀਤ ਉਨ੍ਹਾਂ ਦੇ ਨਵੇਂ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ 'ਕਰਨ ਔਜਲਾ ਮਿਊਜ਼ਿਕ' ਦੇ ਨਾਂਅ ਦਿੱਤਾ ਗਿਆ ਹੈ। ਗੀਤ ਰਿਲੀਜ਼ ਹੋਣ ਦੇ ਮਹਿਜ਼ ਕੁਝ ਹੀ ਦਿਨਾਂ ਵਿੱਚ ਇਸ ਗੀਤ ਉੱਤੇ ਲਗਭਗ 2.5 ਮਿਲੀਅਨ ਤੋਂ ਵੱਧ ਵਿਊਜ਼ ਆਏ ਸਨ।
Image Source: Instagram
ਇਹ ਗੀਤ ਸਾਰੇ ਸੋਸ਼ਲ ਮੀਡੀਆ ਅਤੇ ਦਰਸ਼ਕਾਂ ਵਿਚਕਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਜਦੋਂ ਤੱਕ ਅਸੀਂ ਕੁਝ ਅਸਾਧਾਰਨ ਨਹੀਂ ਦੇਖਿਆ। ਹੁਣ ਕਰਨ ਔਜਲਾ ਦਾ ਇਹ ਗੀਤ ਸ਼ੀਸ਼ਾ ਹੁਣ ਯੂਟਿਊਬ 'ਤੇ ਉਪਲਬਧ ਨਹੀਂ ਹੈ। ਇਸ ਖ਼ਬਰ ਤੋਂ ਬਾਅਦ ਕਰਨ ਔਜਲਾ ਦੇ ਫੈਨਜ਼ ਬੇਹੱਦ ਨਿਰਾਸ਼ ਹਨ।
ਗੀਤ ਦਾ ਲਿੰਕ ਕੰਮ ਨਹੀਂ ਕਰ ਰਿਹਾ ਹੈ ਅਤੇ ਉਸ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਇੱਕ ਨੋਟਿਸ ਮਿਲੇਗਾ ਜਿਸ ਵਿੱਚ ਲਿਖਿਆ ਹੈ, "ਪਰਮਪ੍ਰੀਤ ਸਿੰਘ ਦੁਆਰਾ ਕਾਪੀਰਾਈਟ ਸਟ੍ਰਾਈਕ ਕਾਰਨ ਹੁਣ ਇਹ ਵੀਡੀਓ ਉਪਲਬਧ ਨਹੀਂ ਹੈ"।
ਆਖ਼ਿਰ ਕਿਉਂ ਡਿਲੀਟ ਕੀਤਾ ਗਿਆ ਗੀਤ
ਕਾਪੀਰਾਈਟ ਕਾਰਨ ਅਚਾਨਕ ਹਟਾਏ ਗਏ ਇਸ ਗੀਤ ਬਾਰੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰਮਪ੍ਰੀਤ ਸਿੰਘ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ; ਫਿਲਹਾਲ ਹੁਣ ਇਹ ਗੀਤ 'ਸ਼ੀਸ਼ਾ' ਯੂਟਿਊਬ 'ਤੇ ਉਪਲਬਧ ਨਹੀਂ ਹੈ।
Image Source: Instagram
ਹੋਰ ਪੜ੍ਹੋ: ਕੀ ਸਲਮਾਨ ਖ਼ਾਨ ਦੇ ਨਾਲ ਬਿੱਗ ਬੌਸ 16 ਹੋਸਟ ਕਰੇਗੀ ਸ਼ਹਿਨਾਜ਼ ਗਿੱਲ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਇਸ ਮਾਮਲੇ ਸਬੰਧੀ ਨਾ ਤਾਂ ਕਰਨ ਔਜਲਾ ਅਤੇ ਨਾ ਹੀ ਉਨ੍ਹਾਂ ਦੀ ਟੀਮ ਨੇ ਕੋਈ ਅਧਿਕਾਰਿਤ ਬਿਆਨ ਦਿੱਤਾ ਹੈ। ਕਰਨ ਦੇ ਫੈਨਜ਼ ਇਸ ਗੀਤ ਦੀ ਮੁੜ ਸਟ੍ਰੀਮਿੰਗ ਦੀ ਉਮੀਦ ਕਰ ਰਹੇ ਹਨ। ਫੈਨਜ਼ ਚਾਹੁੰਦੇ ਹਨ ਕਿ ਗਾਇਕ ਦਾ ਇਹ ਗੀਤ ਮੁੜ ਜਲਦ ਤੋਂ ਜਲਦ ਯੂਟਿਊਬ 'ਤੇ ਉਪਲਬਧ ਹੋਵੇ। ਗੀਤ ਨੂੰ ਅਜੇ ਵੀ ਹੋਰ ਆਡੀਓ ਪਲੇਟਫਾਰਮਾਂ 'ਤੇ ਪਸੰਦ ਕੀਤਾ ਜਾ ਰਿਹਾ ਹੈ।
View this post on Instagram