Watch Video: ਵਿਆਹ ਦੀਆਂ ਖਬਰਾਂ 'ਤੇ ਸਾਹਮਣੇ ਆਇਆ ਕਰਨ ਔਜਲਾ ਦਾ ਰਿਐਕਸ਼ਨ, ਜਾਣੋ ਗਾਇਕ ਨੇ ਕੀ ਕਿਹਾ
Karan Aujla's reaction on his marriage rumors: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹਾਲ ਹੀ ਵਿੱਚ ਆਪਣੀ ਨਵੀਂ ਐਲਬਮ 'For You' EP ਨੂੰ ਲੈ ਕੇ ਸੁਰਖੀਆਂ 'ਚ ਹਨ। ਬੀਤੇ ਦਿਨੀਂ ਗਾਇਕ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਹੁਣ ਕਰਨ ਔਜਲਾ ਨੇ ਆਪਣੇ ਵਿਆਹ ਦੀਆਂ ਇਨ੍ਹਾਂ ਖਬਰਾਂ 'ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਹੈ।
image Source : Instagram
ਦੱਸ ਦਈਏ ਕਿ ਕਰਨ ਔਜਲਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਰੁਬਰੂ ਹੁੰਦੇ ਰਹਿੰਦੇ ਹਨ। ਬੀਤੇ ਦਿਨੀਂ 3 ਫਰਵਰੀ ਨੂੰ ਆਪਣੀ ਨਵੀਂ ਐਲਬਮ 'For You' EP ਤੇ ਇਸ ਐਲਬਮ ਦਾ ਪਹਿਲਾ ਵੀਡੀਓ ਗੀਤ '52 Bars' ਰਿਲੀਜ਼ ਕੀਤਾ ਹੈ। ਗਾਇਕ ਦੀ ਇਸ ਐਲਬਮ ਦੇ ਗੀਤਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਲਗਾਤਾਰ ਕਰਨ ਔਜਲਾ ਦੇ ਵਿਆਹ ਨੂੰ ਲੈ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ। ਹੁਣ ਆਪਣੀ ਨਵੀਂ ਐਲਬਮ ਰਿਲੀਜ਼ ਕਰਨ ਮਗਰੋਂ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਗਾਇਕ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ।
image source: Instagram
ਕਰਨ ਔਜਲਾ ਨੇ ਆਪਣੀ ਵੀਡੀਓ ਦੇ ਵਿੱਚ ਅਜਿਹੀਆਂ ਖਬਰਾਂ ਫੈਲਾਉਣ ਵਾਲੀਆਂ ਨੂੰ ਫਟਕਾਰ ਲਗਾਈ ਹੈ। ਗਾਇਕ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਮਹਿਜ਼ ਅਫਵਾਹ ਹੈ। ਕਰਨ ਔਜਲਾ ਨੇ ਕਿਹਾ ਕਿ ਮੈਂ ਉਸ ਦਿਨ ਦਾ ਕੁਝ ਵੀ ਨਹੀਂ ਕਿਹਾ ਜਦੋਂ ਦੀ ਮੇਰੇ ਵਿਆਹ ਦੀ ਖ਼ਬਰ ਉਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਨ੍ਹਾਂ ਖਬਰਾਂ ਦਾ ਮਹਿਜ਼ ਸੁਆਦ ਲਿਆ, ਉਨ੍ਹਾਂ ਨੇ ਖਬਰਾਂ ਫੈਲਾਉਣ ਵਾਲੀਆਂ ਨੂੰ ਫਟਕਾਰ ਲਗਾਉਣ ਵਾਲਿਆਂ ਨੂੰ ਕਿਹਾ ਕਿ ਬਿਨਾਂ ਸਬੂਤ ਖ਼ਬਰਾਂ ਨਹੀਂ ਲਗਾਉਣੀਆਂ ਚਾਹੀਦੀਆਂ ਹਨ। ਤੁਹਾਨੂੰ ਇੰਝ ਕਿਉਂ ਲੱਗਦਾ ਹੈ ਕਿ ਤੁਹਾਡੇ ਕੋਲ ਜੋ ਖ਼ਬਰ ਹੈ ਉਹ ਸਹੀ ਹੀ ਹੋਵੇਗੀ, ਤੁਸੀਂ ਗ਼ਲਤ ਵੀ ਹੋ ਸਕਦੇ ਹੋ। ਇਸ ਮਗਰੋਂ ਗਾਇਕ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਉਹ ਜਲਦ ਹੀ ਇੰਸਟਾਗ੍ਰਾਮ ਲਾਈਵ ਬੰਦ ਕਰ ਰਹੇ ਹਨ ਕਿਉਂਕਿ ਅੱਜ ਉਨ੍ਹਾਂ ਦਾ ਵਿਆਹ ਹੈ ਤੇ ਉਹ ਵਿਆਹ ਵਿੱਚ ਜਾਣ ਲਈ ਲੇਟ ਹੋ ਜਾਣਗੇ ??। "
image Source : Instagram
ਹੋਰ ਪੜ੍ਹੋ: ਡਿੰਪਲ ਕਪਾੜੀਆ ਦੀ ਦੋਹਤੀ ਨੇ ਸ਼ੇਅਰ ਕੀਤੀਆਂ ਗ੍ਰੈਜੂਏਸ਼ਨ ਸੈਰੇਮਨੀ ਦੀਆਂ ਤਸਵੀਰਾਂ, ਲੋਕਾਂ ਨੇ ਕਿਹਾ 'ਨਾਨੀ ਦੀ ਕਾਪੀ'
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਰਨ ਔਜਲਾ ਦਾ ਰੈਪਰ ਬਾਦਸ਼ਾਹ ਨਾਲ ਗੀਤ ਪਲੇਅਰਜ਼ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਪ੍ਰਸ਼ੰਸ਼ਕਾਂ ਨੂੰ ਦੋਵਾਂ ਦੀ ਧਮਾਕੇਦਾਰ ਕੈਮਿਸਟ੍ਰੀ ਬੇਹੱਦ ਪਸੰਦ ਆ ਰਹੀ ਹੈ। ਫਿਲਹਾਲ ਫੈਨਜ਼ ਕਰਨ ਦੀ ਇਸ ਈ.ਪੀ ਦੇ ਬਾਕੀ ਦੇ ਤਿੰਨ ਗੀਤ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
View this post on Instagram