ਕਰਨ ਔਜਲਾ ਨੇ ਪੋਸਟ ਪਾ ਕੇ ਕਰਤਾ ਐਲਾਨ, ਬਹੁਤ ਜਲਦ ਕੈਨੇਡਾ ਤੋਂ ਆ ਰਹੇ ਨੇ ਕਿਸਾਨਾਂ ਦਾ ਸਾਥ ਦੇਣ ਲਈ, ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਦਾ ਕਿਸਾਨ ਆਪਣੇ ਹੱਕਾਂ ਦੇ ਲਈ ਸੜਕਾਂ ਉੱਤੇ ਖੱਜਲ ਖੁਆਰ ਹੋ ਰਿਹਾ ਹੈ । ਏਨੀਂ ਠੰਡ ‘ਚ ਕਿਸਾਨ ਵੀਰ ਮਾਰੂ ਖੇਤੀ ਬਿੱਲਾਂ ਨੂੰ ਵਾਪਿਸ ਕਰਨ ਦੇ ਲਈ ਦਿੱਲੀ ਪਹੁੰਚੇ ਹੋਏ ਨੇ ।
ਪੰਜਾਬੀ ਕਲਾਕਾਰ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ । ਭਾਵੇਂ ਵਿਦੇਸ਼ ‘ਚ ਬੈਠੇ ਪੰਜਾਬੀ ਗਾਇਕ ਹੋਵੇ ਜਾਂ ਫਿਰ ਦੇਸ਼ ਦਾ ਸਾਰੇ ਕਲਾਕਾਰ ਮੋਢੇ ਦੇ ਨਾਲ ਮੋਢਾ ਲਾ ਕੇ ਕਿਸਾਨਾਂ ਦਾ ਸਾਥ ਦੇ ਰਹੇ ਨੇ ।
ਅਜਿਹੇ ‘ਚ ਕਰਨ ਔਜਲਾ ਨੇ ਵੀ ਸ਼ੋਸਲ ਮੀਡੀਆ ਦੇ ਰਹੀ ਕਿਸਾਨਾਂ ਦੇ ਲਈ ਆਵਾਜ਼ ਨੂੰ ਬੁਲੰਦ ਕਰਦੇ ਹੋਏ ਲੰਬੀ ਚੌੜੀ ਪੋਸਟ ਪਾਈ ਹੈ ਜਿਸ ‘ਚ ਉਨ੍ਹਾਂ ਨੇ ਕੇਂਦਰ ਦੀ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ । ਉਨ੍ਹਾਂ ਨੇ ਲਿਖਿਆ ਹੈ-‘ਸਤਿ ਸ੍ਰੀ ਅਕਾਲ , ਮੈਨੂੰ ਪਤਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਮੈਂ ਕਿਸਾਨਾਂ ਦਾ ਦਰਦ ਜ਼ਾਹਿਰ ਨਹੀਂ ਕਰ ਸਕਦਾ, ਪਰ ਮੈਂ ਵਿਕਾਊ ਮੀਡੀਆ ਦੇ ਇਸ ਮਸਲੇ ਓੁਤੇ ਨਾਂ ਬੋਲਣ ਕਰਕੇ ਆਪਣੇ ਜਰੀਏ ਇਹ ਦਸਣਾ ਚਾਹੁੰਨਾਂ ਕੇ ਮੇਰੇ ਪਿਓ ਦੇ ਬਣਾਏ ਹੋਏ ਦੋ ਕੀਲੇ ਮੈਂ ਭੁਲਿਆ ਨਹੀਂ, ਓੁਸ ਜ਼ਮੀਨ ‘ਚੋਂ ਮੈਨੂੰ ਅੱਜ ਵੀ ਓੁਹਦੀ ਮਹਿਕ ਆਂਓੁਦੀ ਆ ਤੇ ਇਸ ਕਰਕੇ ਮੈਂ ਮੇਰੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਜੋੜਕੇ ਖੜਾਂ ਤੇ ਖੜਦਾ ਰਹੂੰਗਾ’
ਉਨ੍ਹਾਂ ਨੇ ਅੱਗੇ ਲਿਖਿਆ ਹੈ- ਦਿੱਲੀ ਆਲਿਆਂ ਨੂੰ ਸਾਡੀ ਬੇਨਤੀ ਨਹੀਂ ਸਗੋਂ ਸਲਾਹ ਐ ਕਿ ਸਾਡੇ ਹੱਕ ਦੇਦਿਓ ਨਹੀਂ ਤਾਂ ਸਾਨੂੰ ਹੱਕ ਦਵਾਓੁਣੇ ਵੀ ਆਂਓੁਦੇ ਆ ਤੇ ਲੈਣੇ ਵੀ’ । ਉਨ੍ਹਾਂ ਹੋਰ ਗੱਲਾਂ ਲਿਖਦੇ ਹੋਏ ਦੱਸਿਆ ਹੈ ਕਿ ‘ਮੈਨੂੰ ਵੀ ਕੋਵਿਡ ਦੇ ਚਲਦੇ ਕੁਝ ਕਾਰਨਾਂ ਕਰਕੇ ਪੰਜਾਬ ਆਓੁਣ ਵਿੱਚ ਥੋੜਾ ਟਾਇਮ ਜ਼ਰੂਰ ਲੱਗ ਰਿਹਾ, ਪਰ ਮੈਂ ਬਹੁਤ ਜਲਦ ਆ ਰਿਹਾਂ ਤੇ ਮੇਰੇ ਸਾਰੇ ਕਿਸਾਨ ਵੀਰਾਂ ਨਾਲ ਇੱਕ ਜੁੱਟ ਹੋਕੇ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।
View this post on Instagram