ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BacTHAfu UP ਦੀ ਇੰਟਰੋ ਰਿਲੀਜ਼ ਕੀਤੀ, ਸਿੱਧੂ ਮੂਸੇਵਾਲਾ ਨੂੰ ਦੇਵੇਗੀ ਟੱਕਰ
ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BacTHAfu*UP ਦੀ ਇੰਟਰੋ ਰਿਲੀਜ਼ ਕਰ ਦਿੱਤੀ ਹੈ ਜਿਸ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇੰਟਰੋ ਨੂੰ ਦੇਖ ਕੇ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕਾਂ ਦਾ ਮੰਨਣਾ ਹੈ ਕਿ ਕਰਨ ਔਜਲਾ ਦੀ ਐਲਬਮ ਸਿੱਧੂ ਮੂਸੇਵਾਲਾ ਦੀ Moosetape ਨੂੰ ਟੱਕਰ ਦੇਵੇਗੀ ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋਹਾਂ ਦਾ ਮੁਕਾਬਲਾ ਬਣਿਆ ਰਹਿੰਦਾ ਹੈ ।
Pic Courtesy: Instagram
ਹੋਰ ਪੜ੍ਹੋ :
ਸਵਰਾ ਭਾਸਕਰ ਨੂੰ ਬਜ਼ੁਰਗ ਨਾਲ ਹੋ ਰਹੀ ਬਦਤਮੀਜੀ ‘ਤੇ ਬੋਲਣਾ ਪਿਆ ਮਹਿੰਗਾ, ਹੋ ਰਹੀ ਹੈ ਟਰੋਲ
Pic Courtesy: Instagram
ਕਰਨ ਔਜਲਾ ਦੀ ਇਸ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਕਿਉਂਕਿ ਕਰਨ ਔਜਲਾ ਹੁਣ ਤੱਕ ਸਿਰਫ ਸਿੰਗਲ ਟਰੈਕ ਹੀ ਰਿਲੀਜ਼ ਕਰਦੇ ਰਹੇ ਹਨ ।ਕਰਨ ਦੀ ਇਹ ਡੈਬਿਊ ਐਲਬਮ ਸਪੀਡ ਰਿਕਾਰਡਸ ਵੱਲੋਂ ਰਿਲੀਜ਼ ਕੀਤੀ ਜਾਵੇਗੀ। ਕਰਨ ਔਜਲਾ ਦੀ ਇਸ ਐਲਬਮ ਦਾ ਸਾਰਾ ਮਿਊਜ਼ਿਕ truskool ਨੇ ਤਿਆਰ ਕੀਤਾ ਹੈ।
Pic Courtesy: Instagram
ਇੰਡਸਟਰੀ ਦੇ ਵਿੱਚ truskool ਦਾ ਵੱਡਾ ਨਾਮ ਹੈ। truskool ਆਪਣੇ ਲਾਈਵ ਇੰਸਟਰੂਮੈਂਟ ਰਿਕੋਰਡਿੰਗ ਦੇ ਲਈ ਜਾਣੇ ਜਾਂਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਦੋ ਸਾਲਾਂ ਤੋਂ ਕਰਨ ਔਜਲਾ ਦੀ ਇਸ ਐਲਬਮ ਦੇ ਉੱਤੇ ਕੰਮ ਚੱਲ ਰਿਹਾ ਹੈ। ਹੁਣ ਵੇਖਣਾ ਇਹ ਹੋਏਗਾ ਕਿ ਕੀ ਇਹ ਐਲਬਮ ਸਿੱਧੂ ਮੂਸੇਵਾਲਾ ਦੀ ਐਲਬਮ ਨੂੰ ਟੱਕਰ ਦਿੰਦੀ ਹੈ ਜਾਂ ਨਹੀਂ।
View this post on Instagram