Karan Aujla praises MC Stan: ਕਰਨ ਔਜਲਾ ਨੇ ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਦੀ ਕੀਤੀ ਤਾਰੀਫ, ਸ਼ੋਅ ਜਿੱਤਣ 'ਤੇ ਦਿੱਤੀ ਵਧਾਈ

Reported by: PTC Punjabi Desk | Edited by: Pushp Raj  |  February 13th 2023 11:16 AM |  Updated: February 13th 2023 11:17 AM

Karan Aujla praises MC Stan: ਕਰਨ ਔਜਲਾ ਨੇ ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਦੀ ਕੀਤੀ ਤਾਰੀਫ, ਸ਼ੋਅ ਜਿੱਤਣ 'ਤੇ ਦਿੱਤੀ ਵਧਾਈ

Karan Aujla praises Bigg Boss winner MC Stan : ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 16 ਦਾ ਫਿਨਾਲੇ ਹੋ ਚੁੱਕਾ ਹੈ। ਇਸ ਵਾਰ ਸ਼ੋਅ ਦੀ ਟਰਾਫੀ ਜਿੱਤ ਕੇ ਐਮਸੀ ਸਟੈਨ (MC Stan) ਬਿੱਗ ਬੌਸ 16 ਦੇ ਵਿਨਰ ਬਣ ਚੁੱਕੇ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਐਮਸੀ ਸਟੈਨ ਨੂੰ ਸ਼ੋਅ ਜਿੱਤਣ 'ਤੇ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਗਾਇਕ ਕਰਨ ਔਜਲਾ ਫੈਨਜ਼ ਨਾਲ ਆਪਣੀਆਂ ਤਸਵੀਰਾਂ, ਵੀਡੀਓਜ਼ ਤੇ ਆਪਣੇ ਵਿਚਾਰ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਬਿੱਗ ਬੌਸ ਸ਼ੋਅ ਤੋਂ ਆਪਣੇ ਚਹੇਤੇ ਪ੍ਰਤਿਭਾਗੀ ਐਮਸੀ ਸਟੈਨ ਨੂੰ ਬਿੱਗ ਬੌਸ 16 ਜਿੱਤਣ ਤੇ ਵਧਾਈ ਦਿੱਤੀ ਤੇ ਉਨ੍ਹਾਂ ਦੀ ਤਾਰੀਫ ਕੀਤੀ।

image source: Instagram

ਦੱਸ ਦਈਏ ਕਿ ਜਿੱਥੇ ਬਿੱਗ ਬੌਸ 16 ਵਿੱਚ ਪ੍ਰਿਯੰਕਾ ਚਾਹਰ ਚੌਧਰੀ, ਸ਼ਿਵ ਠਾਕਰੇ, ਸ਼ਾਲੀਨ ਭਨੋਟ, ਐਮਸੀ ਸਟੈਨ ਅਤੇ ਅਰਚਨਾ ਗੌਤਮ ਪੰਜ ਫਾਈਨਲਿਸਟ ਸਨ। ਇਨ੍ਹਾਂ ਸਾਰਿਆਂ ਵਿਚਾਲੇ ਅਕਸਰ ਲੜਾਈ ਦੇਖਣ ਨੂੰ ਮਿਲਦੀ ਹੈ,ਪਰ ਇਸ ਲੜਾਈ ਵਿਚਕਾਰ ਆਖਿਰ ਐਮਸੀ ਸਟੈਨ ਨੇ ਬਿੱਗ ਬੌਸ 16 ਦੀ ਟਰਾਫੀ ਹਾਸਿਲ ਕਰਕੇ ਸ਼ੋਅ ਜਿੱਤ ਲਿਆ।

ਇਸ ਤੋਂ ਪਹਿਲਾਂ ਵੀ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਪਾ ਕੇ ਐਮਸੀ ਸਟੈਨ ਦੀ ਤਾਰੀਫ ਕੀਤੀ ਸੀ ਤੇ ਉਸ ਨੂੰ ਆਪਣਾ ਪਸੰਦੀਦਾ ਪ੍ਰਤਿਭਾਗੀ ਦੱਸਿਆ ਸੀ। ਕਰਨ ਔਜਲਾ ਬਿੱਗ ਬੌਸ ਦੇ ਸ਼ੋਅ ਦੌਰਾਨ ਐਮਸੀ ਸਟੈਨ ਦਾ ਸਮਰਥਨ ਕਰਦੇ ਨਜ਼ਰ ਆਏ ਸਨ।

image source: Instagram

ਹੋਰ ਪੜ੍ਹੋ: 'Kisi Ka Bhai Kisi Ki Jaan': ਸਲਮਾਨ ਖ਼ਾਨ ਦੀ ਫ਼ਿਲਮ ਦੇ ਗੀਤ 'Naiyo Lagda' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਵਰਕਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਕਲਾਕਾਰ ਦੇ ਵਿਆਹ ਦੀਆਂ ਖਬਰਾਂ ਚਰਚਾ ਵਿੱਚ ਰਹੀਆਂ। ਜਿਸ ਲਈ ਵੀਡੀਓ ਸਾਂਝੀ ਕਰ ਕਰਨ ਨੇ ਇਸ ਨੂੰ ਮਹਿਜ਼ ਅਫਵਾਹ ਦੱਸਿਆ। ਫਿਲਹਾਲ ਕਰਨ ਔਜਲਾ ਦੀ ਨਵੀਂ ਮਿਊਜ਼ਿਕ ਐਲਬਮ ਦੀ ਈਪੀ 'Four You' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network