ਦੇਖੋ ਵੀਡੀਓ : ਪਿਆਰ ‘ਚ ਹੰਢਾਏ ਧੋਖੇ ਨੂੰ ਬਿਆਨ ਕਰ ਰਹੇ ਨੇ ਕਰਨ ਔਜਲਾ ਆਪਣੇ ਨਵੇਂ ਸਿੰਗਲ ਟਰੈਕ ‘ਚਿੱਠੀਆਂ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  November 11th 2020 01:15 PM |  Updated: November 11th 2020 01:19 PM

ਦੇਖੋ ਵੀਡੀਓ : ਪਿਆਰ ‘ਚ ਹੰਢਾਏ ਧੋਖੇ ਨੂੰ ਬਿਆਨ ਕਰ ਰਹੇ ਨੇ ਕਰਨ ਔਜਲਾ ਆਪਣੇ ਨਵੇਂ ਸਿੰਗਲ ਟਰੈਕ ‘ਚਿੱਠੀਆਂ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ Chithiyaan ਟਾਈਟਲ ਹੇਠ ਸੈਡ ਸੌਂਗ ਲੈ ਕੇ ਆਏ ਨੇ, ਜਿਸ ਨੂੰ ਕਰਨ ਔਜਲਾ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਗਾਇਆ ਹੈ ।

chithiyaan song pic  ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਵੱਡੀ ਬੇਟੀ ਦੀ ਯਾਦ ‘ਚ ਸ਼ੇਅਰ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਵੀ ਖੁਦ ਕਰਨ ਔਜਲਾ ਨੇ ਹੀ ਲਿਖੇ ਨੇ । ਗਾਣੇ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ Rupan Bal ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਕਰਨ ਔਜਲਾ ਤੇ ਫੀਮੇਲ ਮਾਡਲ ਤਨੂੰ ਗਰੇਵਾਲ ।

inside pic of karan aujla from chithiyaan song

ਗੀਤ ਨੂੰ ਸਪੀਡ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਟੁੱਟੇ ਹੋਏ ਦਿਲਾਂ ਦੇ ਲਈ ਇਹ ਗੀਤ ਮਲ੍ਹਮ ਦਾ ਕੰਮ ਕਰ ਰਿਹਾ ਹੈ । ਜਿਸ ਕਰਕੇ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ।

inside pic of karan aujla and tanu grewal


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network