ਆਪਣੀ ਮਾਂ ਲਈ ਗੂੜੇ ਪਿਆਰ ਨੂੰ ਕਰਨ ਔਜਲਾ ਨੇ ਟੈਟੂ ਰਾਹੀਂ ਕੀਤਾ ਬਿਆਨ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  March 27th 2019 01:15 PM |  Updated: March 27th 2019 01:15 PM

ਆਪਣੀ ਮਾਂ ਲਈ ਗੂੜੇ ਪਿਆਰ ਨੂੰ ਕਰਨ ਔਜਲਾ ਨੇ ਟੈਟੂ ਰਾਹੀਂ ਕੀਤਾ ਬਿਆਨ, ਦੇਖੋ ਵੀਡੀਓ

ਪੰਜਾਬੀ ਗਾਇਕ ਅਤੇ ਗੀਤਕਾਰ ਕਰਨ ਔਜਲਾ ਜਿਹਨਾਂ ਨੇ ਹਾਲ ਹੀ ‘ਚ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਦੀਪ ਜੰਡੂ ਦੇ ਗੀਤ ਸਨੇਕ ‘ਚ ਆਪਣੇ ਰੈਪ ਦਾ ਤੜਕਾ ਲਗਾਇਆ ਹੈ। ਦੀਪ ਜੰਡੂ ਅਤੇ ਕਰਨ ਔਜਲਾ ਦਾ ਇਹ ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਦਰਮਿਆਨ ਕਰਨ ਔਜਲਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਟੈਟੂ ਬਣਾ ਰਹੇ ਹਨ।

ਹੋਰ ਵੇਖੋ:ਰਾਣਾ ਰਣਬੀਰ ਨੇ ਸਿਖਾਇਆ ਜ਼ਿੰਦਗੀ ਦਾ ਉੜਾ ਆੜਾ

ਕਰਨ ਔਜਲਾ ਆਪਣੀ ਮਾਤਾ ਜੀ ਦੀ ਤਸਵੀਰ ਨੂੰ ਟੈਟੂ ਰਾਹੀਂ ਆਪਣੀ ਬਾਂਹ ਉੱਤੇ ਬਣਵਾਉਂਦੇ ਨਜ਼ਰ ਆ ਰਹੇ ਹਨ। ਟੈਟੂ ‘ਚ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਇਹ ਕਰਨ ਔਜਲਾ ਦੇ ਮਾਤਾ ਜੀ ਦੀ ਹੈ। ਇਸ ਤੋਂ ਪਹਿਲਾਂ ਕਰਨ ਔਜਲਾ ਨੇ ਆਪਣੇ ਪਿਤਾ ਜੀ ਦੀ ਵੀ ਤਸਵੀਰ ਆਪਣੀ ਬਾਂਹ ਉੱਤੇ ਬਣਵਾਈ ਹੋਈ ਹੈ। ਇਹ ਟੈਟੂ ਉਹਨਾਂ ਨੇ ਚੰਡੀਗੜ੍ਹ ਤੋਂ ਬਣਵਾਇਆ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਰਨ ਆਪਣੇ ਮਾਤਾ ਦੇ ਟੈਟੂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕਰਨ ਔਜਲਾ ਨੇ ਆਪਣੇ ਮਾਤਾ-ਪਿਤਾ ਦੇ ਲਈ ਪਿਆਰ ਨੂੰ ਟੈਟੂ ਰਾਹੀਂ ਪੇਸ਼ ਕੀਤਾ ਹੈ। ਸਰੋਤਿਆਂ ਵੱਲੋਂ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਰਨ ਔਜਲਾ ਨੇ ਆਪਣੀ ਸਖਤ ਮਿਹਨਤ ਦੇ ਨਾਲ ਪੰਜਾਬੀ ਇੰਡਸਟਰੀ ‘ਚ ਆਪਣਾ ਨਾਮ ਬਣਾਇਆ ਹੈ। ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਨੋ ਨੀਡ, 6 ਬੰਦੇ, ਯਾਰੀਆਂ ‘ਚ ਫਿੱਕ, ਕੋਈ ਗੱਲ ਨੀ, ਯੂਨਿਟੀ,  ਨਾ ਨਾ ਨਾ, ਡੋਂਟ ਲੁੱਕ ਆਦਿ ਦੇ ਚੁੱਕੇ ਹਨ।

Karan Aujla got a tattoo of his mother’s face on his arm

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network