ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020: ਅਦਾਕਾਰ ਕਰਮਜੀਤ ਅਨਮੋਲ ਨੇ ਕੀਤੀ ਆਨਲਾਈਨ ਅਵਾਰਡ ਸਮਾਰੋਹ ਦੀ ਸ਼ਲਾਘਾ

Reported by: PTC Punjabi Desk | Edited by: Shaminder  |  June 11th 2020 05:49 PM |  Updated: June 11th 2020 05:49 PM

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020: ਅਦਾਕਾਰ ਕਰਮਜੀਤ ਅਨਮੋਲ ਨੇ ਕੀਤੀ ਆਨਲਾਈਨ ਅਵਾਰਡ ਸਮਾਰੋਹ ਦੀ ਸ਼ਲਾਘਾ

ਪੀਟੀਸੀ ਪੰਜਾਬੀ ’ਤੇ ਇੱਕ ਵਾਰ ਫਿਰ ਸੱਜਣ ਜਾ ਰਹੀ ਹੈ ਸਿਤਾਰਿਆਂ ਦੀ ਮਹਿਫ਼ਿਲ ਪਰ ਸਿਤਾਰਿਆਂ ਦੀ ਇਸ ਮਹਿਫ਼ਿਲ ਦਾ ਅੰਦਾਜ਼ ਥੋੜਾ ਵੱਖਰਾ ਹੋਣ ਜਾ ਰਿਹਾ ਹੈ ।ਕਿਉਂਕਿ ਕੋਰੋਨਾ ਵਾਇਰਸ ਕਰਕੇ ਜਿੱਥੇ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ, ਪਰ ਪੀਟੀਸੀ ਆਪਣੇ ਦਰਸ਼ਕਾਂ ਨਾਲ ਵਾਅਦੇ ‘ਤੇ ਖਰਾ ਉੱਤਰਦੇ ਹੋਏ ਆਨਲਾਈਨ ਅਵਾਰਡ ਸਮਾਰੋਹ ਲੈ ਕੇ ਆ ਰਿਹਾ ਹੈ । ਜਿਸ ਦੀ ਪੰਜਾਬੀ ਸਿਤਾਰੇ ਵੀ ਤਾਰੀਫ਼ ਕਰਦੇ ਨਹੀਂ ਥੱਕ ਰਹੇ । ਕਰਮਜੀਤ ਅਨਮੋਲ ਨੇ ਵੀ ਪੀਟੀਸੀ ਪੰਜਾਬੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ।

https://www.instagram.com/p/CBSv_SsBCl8/

ਕਿਉਂਕਿ ਪੀਟੀਸੀ ਨੈੱਟਵਰਕ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਲਈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲੈ ਕੇ ਆ ਰਿਹਾ ਹੈ । ਇਸ ਅਵਾਰਡ ਸਮਾਰੋਹ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ਤੇ ਆਪਣੀ ਪਸੰਦ ਦੀ ਫ਼ਿਲਮ, ਕਲਾਕਾਰ, ਫ਼ਿਲਮ ਡਾਇਰੈਕਟਰਾਂ, ਫ਼ਿਲਮ ਪ੍ਰੋਡਿਊਸਰ ਤੇ ਗਾਇਕਾਂ ਨੂੰ ਵੋਟ ਕਰਕੇ,‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿਵਾ ਸਕਦੇ ਹੋ ।

https://www.ptcpunjabi.co.in/voting/

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਵੱਖ ਵੱਖ ਕੈਟਾਗਿਰੀ ਦੇ ਤਹਿਤ ਅਆਪਣੀ ਪਸੰਦ ਦੀ ਫ਼ਿਲਮ, ਅਦਾਕਾਰ ਅਤੇ ਅਦਾਕਾਰਾ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

https://www.instagram.com/p/CBQOJZLhVx2/

ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network