ਕਰਮਜੀਤ ਅਨਮੋਲ ਨੇ ਖ਼ਾਸ ਦੋਸਤ ਭਗਵੰਤ ਮਾਨ ਦੇ ਬੱਚੇ ਸੀਰਤ ਅਤੇ ਦਿਲਸ਼ਾਨ ਦਾ ਆਪਣੇ ਘਰ ‘ਚ ਕੁਝ ਇਸ ਤਰ੍ਹਾਂ ਕੀਤਾ ਵੈੱਲਕਮ, ਦੇਖੋ ਵੀਡੀਓ
ਕਰਮਜੀਤ ਅਨਮੋਲ (Karamjit Anmol) ਇੱਕ ਅਜਿਹੇ ਅਦਾਕਾਰ ਹਨ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਇੰਡਸਟਰੀ ‘ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ । ਕਰਮਜੀਤ ਅਨਮੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਖ਼ਾਸ ਦੋਸਤ ਭਗਵੰਤ ਮਾਨ ਦੇ ਬੱਚਿਆਂ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਦੱਸ ਦਈਏ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਦੇ ਬੱਚੇ ਧੀ ਸੀਰਤ ਮਾਨ ਅਤੇ ਪੁੱਤ ਦਿਲਸ਼ਾਨ ਮਾਨ ਅਮਰੀਕਾ ਤੋਂ ਪੰਜਾਬ ਆਏ ।
ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੀ.ਐੱਮ ਭਗਵੰਤ ਮਾਨ ਦੇ ਬੱਚੇ ਦੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਪੋਸਟ ਕੀਤਾ ਹੈ। ਜਿਸ ਚ ਸੀਰਤ ਤੇ ਦਿਲਸ਼ਾਨ ਵੈੱਲਕਮ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਕਰਮਜੀਤ ਬੱਚਿਆਂ ਨੂੰ ਅਸੀਸਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੀਡੀਓ ਤੋਂ ਇਲਾਵਾ ਉਨ੍ਹਾਂ ਨੇ ਇੱਕ ਤਸਵੀਰ ਵੀ ਪੋਸਟ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ- ‘ਅੱਜ ਵੱਡੇ ਵੀਰ ਭਗਵੰਤ ਮਾਨ ਦੇ ਬੱਚੇ ਸੀਰਤ ਕੌਰ ਮਾਨ ਅਤੇ ਦਿਲਸ਼ਾਨ ਸਿੰਘ ਮਾਨ ਘਰ ਆਏ ਬਹੁਤ ਖੁਸ਼ੀ ਹੋਈ। ਲਵ ਯੂ ਬੱਚਿਓ’।
ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਸਵੇਰੇ 5 ਵਜੇ ਖਾਲੀ ਸੜਕਾਂ 'ਤੇ ਬੁਲਟ ਬਾਈਕ ਚਲਾਉਂਦੇ ਆਏ ਨਜ਼ਰ, ਦੇਖੋ ਵੀਡੀਓ
ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਨੇ । ਉਹ ਹਰ ਦੂਜੀ ਫ਼ਿਲਮ ਚ ਨਜ਼ਰ ਆਉਂਦੇ ਹਨ। ਪਿਛਲੇ ਸਾਲ ਉਹ ਪਾਣੀ 'ਚ ਮਧਾਣੀ 'ਚ ਨਜ਼ਰ ਆਏ ਸੀ। ਇਸ ਸਾਲ 22 ਅਪ੍ਰੈਲ ਨੂੰ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ‘ਚ ਨਜ਼ਰ ਆਉਣਗੇ।
View this post on Instagram