ਇਸ ਤਸਵੀਰ ‘ਚ ਐਕਟਰ ਕਰਮਜੀਤ ਅਨਮੋਲ ਦੇ ਨਾਲ ਨਜ਼ਰ ਆ ਰਹੇ ਸਰਦਾਰ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ!

Reported by: PTC Punjabi Desk | Edited by: Lajwinder kaur  |  August 02nd 2021 09:46 AM |  Updated: August 02nd 2021 10:32 AM

ਇਸ ਤਸਵੀਰ ‘ਚ ਐਕਟਰ ਕਰਮਜੀਤ ਅਨਮੋਲ ਦੇ ਨਾਲ ਨਜ਼ਰ ਆ ਰਹੇ ਸਰਦਾਰ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ!

ਪੰਜਾਬੀ ਐਕਟਰ ਕਰਮਜੀਤ ਅਨਮੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਨਾਲ ਜੁੜੀ ਕੋਈ ਨਾ ਕੋਈ ਯਾਦ ਸਾਂਝੀ ਕਰਦੇ ਰਹਿੰਦੇ ਨੇ । ਇਸ ਵਾਰ ਵੀ ਉਨ੍ਹਾਂ ਨੇ ਆਪਣੀ ਪੁਰਾਣੀ ਯਾਦਾਂ ਦੇ ਖ਼ਜਾਨੇ ‘ਚੋਂ ਇੱਕ ਬਹੁਤ ਹੀ ਅਣਮੁੱਲੀ ਤਸਵੀਰ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀ ਕੀਤੀ ਹੈ। ਜੀ ਹਾਂ ਇਸ ਪੁਰਾਣੀ ਤਸਵੀਰ 'ਚ ਕਰਮਜੀਤ ਅਨਮੋਲ ਦੇ ਨਾਲ ਜੋ ਸਰਦਾਰ ਬੱਚਾ ਨਜ਼ਰ ਆ ਰਿਹਾ ਹੈ ਕੀ ਤੁਸੀਂ ਇਸ ਨੂੰ ਪਹਿਚਾਣ ਪਾਏ ਹੋ?

singer and actor karmjit anmol Image Source: instagram

ਹੋਰ ਪੜ੍ਹੋ : ‘Jatt Mannya’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਵਜੋਤ ਤੇ ਗਿੰਨੀ ਕਪੂਰ ਦੀ ਜੋੜੀ, ਦੇਖੋ ਵੀਡੀਓ

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ

ranjit bawa image Image Source: instagram

ਚੱਲੋ ਅਸੀਂ ਦੱਸਦੇ ਹਾਂ ਇਹ ਹੋਰ ਕਈ ਨਹੀਂ ਸਗੋਂ ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਨੇ। ਜੀ ਹਾਂ ਪੱਟਕੇ ‘ਚ ਜੋ ਬੱਚਾ ਨਜ਼ਰ ਆ ਰਿਹਾ ਹੈ ਇਹ ‘ਮਿੱਟੀ ਦਾ ਬਾਵਾ’ ਨਾਲ ਵਾਹ ਵਾਹੀ ਖੱਟ ਵਾਲੇ ਰਣਜੀਤ ਬਾਵਾ ਹੀ ਨੇ।

inside image of karmjit anmol Image Source: instagram

ਕਰਮਜੀਤ ਅਨਮੋਲ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਇਹ ਤਸਵੀਰ 2001 ਦੀ ਹੈ ਮੇਰੇ ਛੋਟੇ ਵੀਰ ਤੇ ਬੁਲੰਦ ਅਵਾਜ਼ ਦੇ ਮਾਲਕ ਰਣਜੀਤ ਬਾਵਾ ਨਾਲ’ । ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪ੍ਰੋਗਰਾਮ ਦੌਰਾਨ ਬਾਵੇ ਨੇ ਸ਼ਾਇਦ ਮੇਰਾ ਹੀ ਗੀਤ 'ਰੋ -ਰੋ ਨੈਣਾਂ ਨੇ' ਗਾ ਕੇ ਪੂਰੇ ਪੰਡਾਲ ਨੂੰ ਪੱਬਾਂ ਭਾਰ ਕਰ ਦਿੱਤਾ ਸੀ ਜਿਵੇਂ ਸਿਆਣੇ ਕਹਿੰਦੇ ਐ -'ਹੋਣਹਾਰ ਬਿਰਵਾਨ ਕੇ ਚਿਕਨੇ -ਚਿਕਨੇ ਪਾਤ', ਅੱਜ ਇਹ ਮੇਰਾ ਵੀਰ 'ਰਣਜੀਤ ਬਾਵਾ' ਕਿਸੇ ਜਾਣ -ਪਹਿਚਾਣ ਦਾ ਮੁਹਤਾਜ਼ ਨਹੀਂ । ਵਾਹਿਗੁਰੂ ਅੱਗੇ ਅਰਦਾਸ ਹੈ ਕਿ ਮੇਰਾ ਇਹ ਵੀਰ ਹੋਰ ਵੀ ਬੁਲੰਦੀਆਂ ਨੂੰ ਛੂਹਵੇ @ranjitbawa’ । ਪ੍ਰਸ਼ੰਸਕਾਂ ਨੂੰ ਇਹ ਪੁਰਾਣੀ ਤਸਵੀਰ ਪਸੰਦ ਵੀ ਕਾਫੀ ਆ ਰਹੀ ਹੈ। ਜਿਸ ਕਰਕੇ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network