ਐਕਟਰ ਕਰਮਜੀਤ ਅਨਮੋਲ ਮਿਲੇ ਨਵੇਂ ਵਿਆਹੇ ਜੋੜੇ ਨੂੰ, ਤਸਵੀਰ ਸਾਂਝੀ ਕਰਦੇ ਹੋਏ CM ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਦਿੱਤੀ ਵਧਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲ ਹੀ ’ਚ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਬੰਧਨ ’ਚ ਬੱਝੇ ਹਨ। ਉਨ੍ਹਾਂ ਨੇ 7 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ‘ਚ ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ ਸਨ। ਭਗਵੰਤ ਮਾਨ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।
ਇਸ ਵਿਆਹ ‘ਚ ਪਰਿਵਾਰ ਮੈਂਬਰ ਅਤੇ ਕੁਝ ਖ਼ਾਸ ਲੋਕ ਹੀ ਸ਼ਾਮਿਲ ਹੋਏ ਸਨ। ਹੁਣ ਵਿਆਹ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਸਿਆਸੀ ਆਗੂਆਂ ਅਤੇ ਕਲਾਕਾਰਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਭਗਵੰਤ ਮਾਨ ਦੇ ਸਿਆਸੀ ਪਾਰੀ ਤੋਂ ਪਹਿਲਾਂ ਮਨੋਰੰਜਨ ਜਗਤ ਦੇ ਨਾਲ ਸਬੰਧ ਸੀ। ਜਿਸ ਕਰਕੇ ਕਈ ਕਲਾਕਾਰਾਂ ਦੇ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ। ਜਿਸ ਕਰਕੇ ਐਕਟਰ ਕਰਮਜੀਤ ਅਨਮੋਲ ਨੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਸਲਮਾਨ ਖ਼ਾਨ ਨੇ Bigg Boss 16 ਦੇ ਸ਼ੋਅ ਲਈ ਮੰਗ ਲਈ ਏਨੀਂ ਫੀਸ, ਸ਼ੋਅ ਮੇਕਰਸ ਦੇ ਵੀ ਉੱਡ ਗਏ ਹੋਸ਼!
ਹਾਲ ਹੀ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਰਮਜੀਤ ਅਨਮੋਲ ਜੋ ਕਿ ਨਵੀਂ ਵਿਆਹੀ ਜੋੜੀ ਨੂੰ ਮਿਲੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਕਾਮੇਡੀਅਨ ਅਤੇ ਐਕਟਰ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਤਸਵੀਰ ਸਾਂਝੀ ਕੀਤੀ ਹੈ।
ਤਸਵੀਰ ਸਾਂਝੀ ਕਰਦੇ ਇੱਕ ਕੈਪਸ਼ਨ ਵੀ ਲਿਖਿਆ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਕੱਲ੍ਹ ਦਾ ਬਹੁਤ ਵਧੀਆ ਦਿਨ ਸੀ, ਵਧਾਈਆਂ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਤਸਵੀਰ ’ਚ ਕਰਮਜੀਤ ਅਨਮੋਲ ਆਪਣੇ ਪਰਿਵਾਰ ਦੇ ਨਾਲ ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਨਾਲ ਨਜ਼ਰ ਆ ਰਹੇ ਹਨ।
ਦੱਸ ਦਈਏ ਹਾਲ ਹੀ ‘ਚ ਕਰਮਜੀਤ ਅਨਮੋਲ ਪੰਜਾਬੀ ਫਿਲਮ ਐਂਡ ਟੀ. ਵੀ. ਐਕਟਰਜ਼ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ ਨੇ। ਕਰਮਜੀਤ ਅਨਮੋਲ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਅਦਾਕਾਰ ਨੇ। ਉਹ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਕਰਮਜੀਤ ਅਨਮੋਲ ਸ਼ਾਨਦਾਰ ਐਕਟਰ ਹੋਣ ਦੇ ਨਾਲ ਬਕਮਾਲ ਦੇ ਗਾਇਕ ਵੀ ਹਨ। ਉਹ ਕਈ ਫ਼ਿਲਮਾਂ ‘ਚ ਗੀਤ ਵੀ ਗਾ ਚੁੱਕੇ ਹਨ।
View this post on Instagram