ਕਰਮਜੀਤ ਅਨਮੋਲ ਦੁਨੀਆ ਨੂੰ ਲਾਉਣਾ ਚਾਹੁੰਦੇ ਹਨ ਲਾਰਾ, ਦੋਖੋ ਵੀਡਿਓ 

Reported by: PTC Punjabi Desk | Edited by: Rupinder Kaler  |  November 22nd 2018 11:39 AM |  Updated: November 22nd 2018 11:40 AM

ਕਰਮਜੀਤ ਅਨਮੋਲ ਦੁਨੀਆ ਨੂੰ ਲਾਉਣਾ ਚਾਹੁੰਦੇ ਹਨ ਲਾਰਾ, ਦੋਖੋ ਵੀਡਿਓ 

ਕਰਮਜੀਤ ਅਨਮੋਲ ਜਿਥੇ ਆਪਣੀ ਬਾਕਮਾਲ ਅਦਾਕਾਰੀ ਲਈ ਜਾਣਿਆ ਜਾਂਦਾ ਹੈ ਉੱਥੇ ਕਰਮਜੀਤ ਅਨਮੋਲ ਆਪਣੀ ਗਾਇਕੀ ਨਾਲ ਵੀ ਸਭ ਨੂੰ ਪਿੱਛੇ ਛੱਡ ਦਿੰਦਾ ਹੈ । ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹ ਰੋਮਾਂਟਿਕ ਗਾਣਾ ਗਾ ਰਿਹਾ ਹੈ । ਇਹ ਗਾਣਾ ਉਹਨਾਂ ਨੇ ਫਿਲਮ ਲੁਕਣ ਮੀਚੀ ਦੇ ਸੈੱਟ 'ਤੇ ਬੈਠ ਕੇ ਗਾਇਆ ਹੈ । ਇਸ ਵੀਡਿਓ ਵਿੱਚ ਕੋਲ ਬੈਠਾ ਇੱਕ ਸ਼ਖਸ ਗਿਟਾਰ ਵੀ ਵਜਾ ਰਿਹਾ ਹੈ ।

ਹੋਰ ਵੇਖੋ : ਰਣਵੀਰ ਸਿੰਘ ਨੂੰ ਹੈ ਰੋਹਿਤ ਸ਼ੈੱਟੀ ਨਾਲ ਪਿਆਰ, ਦੇਖੋ ਵੀਡਿਓ

ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਤੇਰੀ ਹਾਂ ਮੈਂ ਤੇਰੀ ਹਾਂ ਰਾਝਾ ਤੇਰੀ ਹਾਂ ,ਤੂੰ ਹੈ ਮੱਕਾ ਮੇਰਾ, ਤੂੰ ਹੈ ਮੇਰਾ ਹੱਜ ਵੇ, ਦੁਨੀਆ ਨੂੰ ਲਾ ਕੇ ਆਵਾਂ ਕਿਹੜਾ ਪੱਜ ਵੇ' ਇਸ ਗਾਣੇ ਨੂੰ ਅਨਮੋਲ ਨੇ ਅਜਿਹੀ ਅਵਾਜ਼ ਵਿੱਚ ਗਾਇਆ ਹੈ ਕਿ ਇਸ ਨੂੰ ਸੁਣ ਕੇ ਕਿਸੇ ਦੇ ਕਦਮ ਵੀ ਇੱਕ ਪਲ ਲਈ ਠਹਿਰ ਜਾਂਦੇ ਹਨ ।ਇਸ ਗਾਣੇ ਨੇ ਇਹ ਸਾਫ ਕਰ ਦਿੱਤਾ ਹੈ ਕਿ ਕਰਮਜੀਤ ਦੀ ਮਿੱਠੀ ਅਵਾਜ਼ ਸਭ ਨੂੰ ਮੋਹ ਲੈਂਦੀ ਹੈ ।

ਹੋਰ ਵੇਖੋ : ਵੇਖੋ ਸਾਰਾ ਬਾਰੇ ਕੀ ਨੇ ਕਰੀਨਾ ਕਪੂਰ ਦੇ ਵਿਚਾਰ

https://www.instagram.com/p/BqempeSBjNm/

ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਰੋਮਾਂਟਿਕ ਗੀਤ 'ਮਿਠੜੇ ਬੋਲ' ਨੇ ਸਭ ਦੇ ਦਿਲਾਂ ਦੀਆਂ ਤਾਰਾਂ ਨੂੰ ਟੁੰਬੀ ਰੱਖਿਆ ਸੀ । ਅਨਮੋਲ ਨੇ ਇਹ ਗਾਣਾ ਗਿੱਪੀ ਗਰੇਵਾਲ ਦੀ ਫਿਲਮ ਲਈ ਗਾਇਆ ਸੀ ਜਿਹੜਾ ਕਿ ਲੋਕਾਂ ਨੂੰ ਵੀ ਕਾਫੀ ਪਸੰਦ ਆਇਆ ਸੀ , ਇਸ ਗੀਤ ਦੇ ਹੁਣ ਤੱਕ ਲੱਖਾਂ ਵੀਵਰਜ ਹੋ ਗਏ ਹਨ ਤੇ ਹਜ਼ਾਰਾਂ ਲੋਕਾਂ ਦੇ ਲਾਈਕ ਮਿਲ ਰਹੇ ਹਨ । ਇਸ ਗੀਤ ਤੋਂ ਇਲਾਵਾ ਕਰਮਜੀਤ ਨੇ ਹੋਰ ਵੀ ਕਈ ਗਾਣੇ ਗਾਏ ਹਨ ਜਿਹਨਾਂ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ ਹੈ ।

ਹੋਰ ਵੇਖੋ : ਕਾਮੇਡੀ ਸਟਾਰ ਸੁਨੀਲ ਗ੍ਰੋਵਰ ਕਪਿਲ ਸ਼ਰਮਾ ਨੂੰ ਦੇਣਗੇ ਵੱਡੀ ਟੱਕਰ, ਦੇਖੋ ਤਸਵੀਰਾਂ

https://www.youtube.com/watch?v=4c-ah3ljAe4


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network