ਜੇਠ ਮਹੀਨੇ 'ਚ ਠਰ ਗਏ ਗਗਨ ਕੋਕਰੀ ਜਦੋਂ ਬੈਠੇ ਮੁਟਿਆਰ ਦੀ ਜ਼ੁਲਫਾਂ ਦੀ ਛਾਂ 'ਚ
ਫਿਲਮ 'ਲਾਟੂ' ਦਾ ਗੀਤ 'ਜੇਠ ਮਹੀਨਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਕਰਮਜੀਤ ਅਨਮੋਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । 'ਲਾਟੂ' ਫਿਲਮ ਦੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਗਗਨ ਕੋਕਰੀ ਅਤੇ ਅਦਿਤੀ ਸ਼ਰਮਾ 'ਤੇ ਫਿਲਮਾਇਆ ਗਿਆ ਹੈ ।ਇਸ ਗੀਤ ਦੇ ਬੋਲ ਦੀਪ ਅਰੀਚਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਜਤਿੰਦਰ ਸ਼ਾਹ ਨੇ ਲਿਖੇ ਨੇ । ਫਿਲਮ ੧੬ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫਿਲਮ 'ਚ ਮੁੱਖ ਭੂਮਿਕਾ ਦੇ ਵਿੱਚ ਗਗਨ ਕੋਕਰੀ,ਅਦਿਤੀ ਸ਼ਰਮਾ ,ਅਨੀਤਾ ਦੇਵਗਨ ,ਮਲਕੀਤ ਰੌਣੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।
ਹੋਰ ਵੇਖੋ : ਯੋਗਰਾਜ ਸਿੰਘ ਨੇ ਗਗਨ ਕੋਕਰੀ ਲਈ ਕੀਤੀ ਅਰਦਾਸ
https://www.youtube.com/watch?v=Y8PvtuMZd4Y
ਇਸ ਫਿਲਮ 'ਚ ਉਸ ਸਮੇਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਜਿਸ ਸਮੇਂ ਪਿੰਡਾ 'ਚ ਬਿਜਲੀ ਨਹੀਂ ਸੀ ਆਈ । ਇਸ ਦੇ ਨਾਲ ਹੀ ਇਸ ਦੀ ਕਹਾਣੀ ਇੱਕ ਨੌਜਵਾਨ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਇੱਕ ਕੁੜੀ ਨੂੰ ਪਸੰਦ ਕਰਦਾ ਹੈ ।ਘਰ ਵਿੱਚ ਲਾਟੂ ਜਗਾਉਣ ਲਈ ਉਸ ਨੂੰ ਕਈ ਲੋਕਾਂ ਨਾਲ ਟਾਕਰਾ ਕਰਨਾ ਪੈਂਦਾ ਹੈ । ਇਸ ਦੇ ਨਾਲ ਹੀ ਫਿਲਮ ਵਿੱਚ ਸਰਕਾਰੀ ਦਫਤਰਾਂ ਵਿੱਚ ਫੈਲੇ ਭ੍ਰਿਸਟਾਚਾਰ ਨੂੰ ਵੀ ਬਿਆਨ ਕੀਤਾ ਗਿਆ ਹੈ।
ਇਸ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਰਕਾਰੀ ਬਾਬੂ ਆਮ ਲੋਕਾਂ ਨੂੰ ਉਲਝਾਈ ਰੱਖਦੇ ਹਨ ।ਇਸ ਫਿਲਮ ਵਿੱਚ ਕਮੇਡੀ ਦਾ ਤੜਕਾ ਵੀ ਲਗਾਇਆ ਗਿਆ ਹੈ । ਟ੍ਰੇਲਰ ਨੂੰ ਦੇਖਕੇ ਲੱਗਦਾ ਹੈ ਕਿ ਇਹ ਫਿਲਮ ਲੋਕਾਂ ਨੂੰ ਖੂਬ ਪਸੰਦ ਆਵੇਗੀ । ਇਸ ਫਿਲਮ ਵਿੱਚ ਮੁੱਖ ਭੂਮੀਕਾ ਵਿੱਚ ਗਗਨ ਕੋਕਰੀ, ਕਰਮਜੀਤ ਅਨਮੋਲ, ਅਦਿਤੀ ਸ਼ਰਮਾ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਹੋਰ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ