ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਤੋਂ ਆਈ ਇੱਕ ਹੋਰ ਗੁੱਡ ਨਿਊਜ਼ !
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਇੱਕ ਵਾਰ ਫਿਰ ਗੁੱਡ ਨਿਊਜ਼ ਆਉਣ ਵਾਲੀ ਹੈ । ਕਪਿਲ ਸ਼ਰਮਾ ਫਿਰ ਤੋਂ ਪਿਤਾ ਬਣਨ ਵਾਲੇ ਹਨ। ਵੱਖ ਵੱਖ ਵੈੱਬ ਸਾਈਟਾਂ ਦੀਆਂ ਰਿਪੋਟਾਂ ਦੀ ਮੰਨੀਏ ਤਾਂ ਕਪਿਲ ਦੀ ਪਤਨੀ ਗਿੰਨੀ ਚਤਰਥ ਦੋਬਾਰਾ ਗਰਭਵਤੀ ਹੈ ਤੇ ਉਹ ਅਗਲੇ ਸਾਲ ਜਨਵਰੀ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਫਿਲਹਾਲ ਕਪਿਲ ਦੀ 11 ਮਹੀਨੇ ਦੀ ਇਕ ਬੇਟੀ ਹੈ ਜਿਸ ਦਾ ਨਾਂ ਅਨਾਇਰਾ ਸ਼ਰਮਾ ਹੈ।
ਹੋਰ ਪੜ੍ਹੋ :
ਟਾਈਮਸ ਆਫ ਇੰਡੀਆ ਅਨੁਸਾਰ ਕਪਿਲ ਦੇ ਇਕ ਸੂਤਰ ਨੇ ਇਸ ਗੱਲ ਨੂੰ ਕਨਫਰਮ ਕੀਤਾ ਹੈ ਕਿ ਗਿੰਨੀ ਫਿਰ ਤੋਂ ਮਾਂ ਬਣਨ ਵਾਲੀ ਹੈ। ਜਨਵਰੀ 2021 'ਚ ਉਨ੍ਹਾਂ ਦੀ ਡਲੀਵਰੀ ਹੋ ਸਕਦੀ ਹੈ। ਉੱਥੇ ਹੀ ਇਸ ਖ਼ਾਸ ਮੌਕੇ 'ਤੇ ਕਪਿਲ ਦੀ ਮਾਂ ਵੀ ਮੁੰਬਈ ਆ ਗਈ ਹੈ ਤਾਂ ਕਿ ਉਹ ਨੂੰਹ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕੇ।
ਫਿਲਹਾਲ ਕਪਿਲ ਸ਼ਰਮਾ ਨੇ ਇਸ ਦੀ ਹਾਲੇ ਕਿਸੇ ਕੋਲ ਵੀ ਪੁਸ਼ਟੀ ਨਹੀਂ ਕੀਤੀ । ਜ਼ਿਕਰਯੋਗ ਹੈ ਕਿ ਕਪਿਲ ਤੇ ਗਿੰਨੀ ਨੇ 12 ਦਸੰਬਰ 2018 'ਚ ਵਿਆਹ ਕੀਤਾ ਸੀ। ਕਾਮੇਡੀਅਨ ਇਸ 12 ਦਸੰਬਰ ਨੂੰ ਆਪਣੀ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣਗੇ।