ਕਪਿਲ ਸ਼ਰਮਾ ਦੀਆਂ ਪਤਨੀ ਗਿੰਨੀ ਦੇ ਨਾਲ ਖ਼ੂਬਸੂਰਤ ਤਸਵੀਰਾਂ ਵਾਇਰਲ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦੋਨਾਂ ਦਾ ਰੋਮਾਂਟਿਕ ਅੰਦਾਜ਼

Reported by: PTC Punjabi Desk | Edited by: Shaminder  |  October 29th 2022 05:23 PM |  Updated: October 29th 2022 05:23 PM

ਕਪਿਲ ਸ਼ਰਮਾ ਦੀਆਂ ਪਤਨੀ ਗਿੰਨੀ ਦੇ ਨਾਲ ਖ਼ੂਬਸੂਰਤ ਤਸਵੀਰਾਂ ਵਾਇਰਲ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦੋਨਾਂ ਦਾ ਰੋਮਾਂਟਿਕ ਅੰਦਾਜ਼

ਕਪਿਲ ਸ਼ਰਮਾ (Kapil Sharma )ਤੇ ਗਿੰਨੀ ਚਤਰਥ ਦੀ ਲਵ ਸਟੋਰੀ ਵੀ ਕਿਸੇ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ ।ਦੋਨਾਂ ਦੀ ਮੁਲਾਕਾਤ ਕਾਲਜ ‘ਚ ਪੜ੍ਹਨ ਦੇ ਦੌਰਾਨ ਹੀ ਹੋਈ ਸੀ । ਇਸ ਖੂਬਸੂਰਤ ਜੋੜੀ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ। ਉਂਝ ਤਾਂ ਕਪਿਲ ਸ਼ਰਮਾ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਰਗਰਮ ਰਹਿੰਦੇ ਹਨ ਅਤੇ ਆਪਣੀ ਪ੍ਰੋਫੈਸ਼ਨਲ ਲਾਈਫ ਬਾਰੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

Kapil Sharma image Source : Instagram

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਨੇ ਬਰਫ਼ੀਲੀ ਵਾਦੀਆਂ ‘ਚ ਮੰਮੀ ਰਵਨੀਤ ਗਰੇਵਾਲ ਨਾਲ ਕੀਤੀ ਖੂਬ ਮਸਤੀ, ਵੇਖੋ ਵੀਡੀਓ

ਪਰ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਆਪਣੀ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਣ । ਬੀਤੇ ਦਿਨੀਂ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਇਹ ਜੋੜੀ ਬਹੁਤ ਹੀ ਸੋਹਣੀ ਲੱਗ ਰਹੀ ਹੈ ।

Ginni Chathrath and kapil image Source : Instagram

ਹੋਰ ਪੜ੍ਹੋ : ਆਲੀਆ ਭੱਟ ਦੀ ਇਸ ਦਿਨ ਹੋ ਸਕਦੀ ਹੈ ਡਿਲੀਵਰੀ, ਆਲੀਆ ਦੀ ਭੈਣ ਦੇ ਜਨਮ ਦਿਨ ‘ਤੇ ਘਰ ਆ ਸਕਦਾ ਹੈ ਨੰਨ੍ਹਾ ਮਹਿਮਾਨ

ਦੋਨਾਂ ਨੇ ਲਾਈਟ ਪਿੰਕ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਦੋਵਾਂ ਦਾ ਇਹ ਰੋਮਾਂਟਿਕ ਅੰਦਾਜ਼ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ।ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।

Ginni Chathrath Image Source : Instagram

ਕਪਿਲ ਸ਼ਰਮਾ ਅੰਮ੍ਰਿਤਸਰ ਸ਼ਹਿਰ ਦੇ ਨਾਲ ਸਬੰਧ ਰੱਖਦੇ ਹਨ । ਕਾਮੇਡੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਗਾਇਕੀ ‘ਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਸਨ। ਪਰ ਫਿਰ ਉਹ ਕਾਮੇਡੀ ਦੇ ਖੇਤਰ ‘ਚ ਆ ਗਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network