ਕਪਿਲ ਸ਼ਰਮਾ ਦਾ ਵਿਆਹ ਹੋਵੇਗਾ ਖਾਸ, ਵਿਆਹ ਨੂੰ ਲੈ ਕੇ ਕੀਤੀਆਂ ਖਾਸ ਤਿਆਰੀਆਂ 

Reported by: PTC Punjabi Desk | Edited by: Rupinder Kaler  |  October 26th 2018 10:54 AM |  Updated: October 26th 2018 10:54 AM

ਕਪਿਲ ਸ਼ਰਮਾ ਦਾ ਵਿਆਹ ਹੋਵੇਗਾ ਖਾਸ, ਵਿਆਹ ਨੂੰ ਲੈ ਕੇ ਕੀਤੀਆਂ ਖਾਸ ਤਿਆਰੀਆਂ 

ਬਾਲੀਵੁੱਡ ਵਿੱਚ ਵਿਆਹਾਂ ਦਾ ਸੀਜਨ ਭਖਿਆ ਹੋਇਆ ਹੈ । ਰਣਵੀਰ ਤੇ ਦੀਪਿਕਾ ਦੇ ਵਿਆਹ ਦੀ ਖਬਰ ਤੋਂ ਬਾਅਦ ਹੁਣ ਕਾਮੇਡੀਅਨ ਕਪਿਲ ਸ਼ਰਮਾ  ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । 10 ਸਾਲ ਡੇਟ ਕਰਨ ਤੋਂ ਬਾਅਦ ਫਾਇਨਲੀ ਕਪਿਲ ਸ਼ਰਮਾ ਇਸ ਸਾਲ 12 ਦਸੰਬਰ ਨੂੰ ਵਿਆਹ ਕਰ ਰਹੇ ਹਨ। ਇਸ ਦਿਨ ਨੂੰ ਖਾਸ ਬਣਾਉਣ ਲਈ ਕਪਿਲ ਸ਼ਰਮਾ ਪੂਰਾ ਜ਼ੋਰ ਲਗਾ ਰਹੇ ਹਨ ਤੇ ਇਸ ਸਭ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਹੋ ਰਹੀਆਂ ਹਨ । ਵਿਆਹ ਦੀ ਗੱਲ ਕਰੀਏ ਤਾਂ ਇਸ 'ਚ ਕਈ ਵੀਆਈਪੀ ਗੈਸਟ ਦੇ ਨਾਲ-ਨਾਲ ਬਾਲੀਵੁੱਡ ਦੇ ਲੋਕ ਵੀ ਸ਼ਾਮਿਲ ਹੋਣਗੇ।

ਹੋਰ ਵੇਖੋ : ‘ਦਾ ਬਲੈਕ ਪ੍ਰਿੰਸ’ ਫਿਲਮ ਤੋਂ ਬਾਅਦ ਹੁਣ ਲੋਕਾਂ ਨੂੰ ‘ਸਰਾਭਾ ਕਰਾਈ ਫਾਰ ਫ੍ਰੀਡਮ’ ਦਾ ਇੰਤਜ਼ਾਰ

Kapil Sharma and Ginni Chatrath Kapil Sharma and Ginni Chatrath

ਖ਼ਬਰਾਂ ਦੀ ਮੰਨੀਏ ਤਾਂ ਕਪਿਲ ਦੇ ਵਿਆਹ 'ਚ ਕੁੱਲ 200 ਲੋਕ ਸ਼ਾਮਲ ਹੋਣਗੇ ਤੇ ਵਿਆਹ ਸ਼ਾਹੀ ਅੰਦਾਜ਼ 'ਚ ਹੋਵੇਗਾ। ਇਸ ਲਈ ਕਰੀਬ-ਕਰੀਬ 20 ਲੱਖ ਰੁਪਰੇ ਖਰਚ ਕੀਤੇ ਜਾਣਗੇ। ਸਿਰਫ ਇੰਨਾ ਹੀ ਨਹੀਂ ਕਪਿਲ ਦੇ ਵਿਆਹ 'ਚ ਕਰੀਬ 100 ਪਕਵਾਨ ਬਣਨਗੇ । 12 ਦਸੰਬਰ ਨੂੰ ਕਲੱਬ ਕਬਾਨਾ 'ਚ ਵਿਆਹ, ਉਸ ਤੋਂ ਬਾਅਦ ਅੰਮ੍ਰਿਤਸਰ, ਦਿੱਲੀ ਤੇ ਮੁੰਬਈ 'ਚ ਰਿਸੈਪਸ਼ਨ ਪਾਰਟੀ ਹੈ। ਕਪਿਲ ਦੇ ਕੈਨੇਡੀਅਨ ਦੋਸਤ ਤੇ ਰਿਸ਼ਤੇਦਾਰ ਵੀ ਰਿਸ਼ੈਪਸ਼ਨ ਪਾਰਟੀ ਕਰਨਗੇ ।

ਹੋਰ ਵੇਖੋ : ਕਰਵਾ ਚੌਥ ‘ਤੇ ਸੋਲਾਂ ਸ਼ਿੰਗਾਰ ‘ਚ ਇਨ੍ਹਾਂ ਵਸਤੂਆਂ ਦਾ ਰੱਖੋ ਖਾਸ ਖਿਆਲ

Kapil Sharma and Ginni Chatrath Kapil Sharma and Ginni Chatrath

ਕਪਿਲ ਸ਼ਰਮਾ ਗਿੰਨੀ ਚਤਰਥ ਦੇ ਪਿਆਰ ਦੀ ਗੱਲ ਕੀਤੀ ਜਾਵੇ ਤਾਂ ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਪਿਲ ਨੇ ਏਪੀਜੇ ਕਾਲਜ ਆਫ ਫਾਈਨ ਆਰਟਸ ਤੋਂ ਡਿਪਲੋਮਾ ਤੇ ਗਿੰਨੀ ਨੇ ਐਚ.ਐਮ.ਵੀ 'ਚ ਬੀ.ਕਾਮ ਤੇ ਪੀਜੀਡੀਸੀਏ ਕੀਤੀ ਸੀ। ਯੂਥ ਫੈਸਟੀਵਲ ਸਮੇਂ ਕਪਿਲ ਐਚਐਮਵੀ 'ਚ ਬਤੌਰ ਡਾਇਰੈਕਟਰ ਥਿਏਟਰ ਦੇ ਈਵੈਂਟਸ ਦੀ ਤਿਆਰੀ ਲਈ ਜਾਂਦੇ ਸੀ।

ਹੋਰ ਵੇਖੋ :ਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ ‘ਤੇ ਮਹਿਲਾ ਨੇ ਕੀਤਾ ਹੰਗਾਮਾ, ਸ਼ੂਟਿੰਗ ਅੱਧ ਵਿਚਾਲੇ ਰੁਕੀ

Ginni Chatrath Ginni Chatrath

ਕਪਿਲ ਗਿੰਨੀ ਦੀ ਪਹਿਲੀ ਮੁਲਾਕਾਤ ਵੀ ਇੱਥੇ ਹੀ ਹੋਈ। ਗਿੰਨੀ ਵਨ ਐਕਟ ਪਲੇਅ, ਥਿਏਟਰ ਤੇ ਹਿਸਟ੍ਰਾਨਿਕਸ 'ਚ ਹਿੱਸਾ ਲੈਂਦੀ ਸੀ ਤੇ ਕਈਂ ਵਾਰ ਜੇਤੂ ਵੀ ਰਹੀ। ਜਿੱਥੇ ਦੋਵਾਂ 'ਚ ਦੋਸਤੀ ਤੇ ਇਹ ਦੋਸਤੀ ਪਿਆਰ 'ਚ ਬਦਲੀ। ਦੋਨਾਂ ਦੇ ਰਿਸ਼ਤੇ ਨੂੰ ਦੋਨਾਂ ਦੇ ਪਰਿਵਾਰਾਂ ਨੇ ਵੀ ਸਪੋਟ ਕੀਤਾ ਤੇ ਜਲਦ ਹੀ ਇਹ ਜੋੜੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network