ਕਪਿਲ ਸ਼ਰਮਾ ਦੀ ਮਾਂ ਨੇ ਮੀਕਾ ਸਿੰਘ ਦੇ ਘਰ ਜਾ ਕੇ ਗਾਇਆ ਗੀਤ, ਖੁਸ਼ੀ 'ਚ ਗਾਇਕ ਨੇ ਛੂਹੇ ਪੈਰ ਤੇ ਦਿੱਤੇ ਇੰਨੇ ਹਜ਼ਾਰ ਰੁਪਏ
Kapil Sharma's mother news: ਕਾਮੇਡੀਅਨ ਕਪਿਲ ਸ਼ਰਮਾ ਜੋ ਕਿ ਆਪਣੇ ਸ਼ੋਅ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਉਸ ਦੇ ਸ਼ੋਅ 'ਚ ਫ਼ਿਲਮੀ ਦੁਨੀਆ ਦੇ ਕਈ ਸਿਤਾਰੇ ਸ਼ਿਰਕਤ ਕਰਦੇ ਰਹਿੰਦੇ ਹਨ। ਕਪਿਲ ਦੀ ਮੰਮੀ ਵੀ ਅਕਸਰ ਹੀ ਸੈੱਟ ਉੱਤੇ ਨਜ਼ਰ ਆਉਂਦੀ ਹੈ। ਪਿਛਲੇ ਦਿਨੀਂ ਕਪਿਲ ਸ਼ਰਮਾ ਦੀ ਮਾਂ ਨੇ ਵੀ ਸ਼ੋਅ ਵਿੱਚ ਇੱਕ ਗੀਤ ਗਾਇਆ ਸੀ। ਸ਼ੋਅ ਦੇ ਇਸ ਐਪੀਸੋਡ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਕਪਿਲ ਦੇ ਸ਼ੋਅ ਤੋਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਸ ਨੇ ਆਪਣੀ ਮੰਮੀ ਦੀ ਸਿੰਗਿਗ ਬਾਰੇ ਇੱਕ ਖ਼ਾਸ ਕਿੱਸਾ ਸਾਂਝਾ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
image source: Instagram
ਹੋਰ ਪੜ੍ਹੋ : ਅਨੀਤਾ ਦੇਵਗਨ ਦਾ ਠੰਡ ਨਾਲ ਹੋਇਆ ਬੁਰਾ ਹਾਲ; ਸਰਦੀ ਤੋਂ ਬਚਣ ਲਈ ਅਪਣਾਇਆ ਇਹ ਢੰਗ, ਦੇਖੋ ਵੀਡੀਓ
ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਮੰਮੀ ਹਾਲ ਹੀ 'ਚ ਪੰਜਾਬੀ ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਘਰ ਗਈ ਸੀ ਅਤੇ ਉੱਥੇ ਮੰਮੀ ਨੇ ਕੁਝ ਪੰਜਾਬੀ ਬੋਲੀਆਂ ਸੁਣਾਈਆਂ। ਜਿਸ ਨੂੰ ਸੁਣਕੇ ਮੀਕਾ ਸਿੰਘ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਮੰਮੀ ਦੇ ਪੈਰ ਛੂਹੇ ਤੇ 11,000 ਰੁਪਏ ਸਤਿਕਾਰ ਦਿੰਦੇ ਹੋਏ ਭੇਂਟ ਕੀਤੇ।
image source: Instagram
ਵੀਡੀਓ 'ਚ ਸ਼ੋਅ ਦੀ ਹੋਸਟ ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੀ ਮਾਂ ਵੱਲੋਂ ਗਾਏ ਗੀਤ ਦੀ ਤਾਰੀਫ ਕਰ ਰਹੀ ਹੈ। ਇਸ ਤੋਂ ਬਾਅਦ ਕਪਿਲ ਸ਼ਰਮਾ ਕਹਿੰਦੇ ਹਨ, 'ਹਾਂ, ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਇੰਨੇ ਮਸ਼ਹੂਰ ਹੋ ਰਹੇ ਹੋ, ਤਾਂ ਮੰਮੀ ਨੇ ਕਿਹਾ, ਹਾਂ ਲੋਕ ਮੈਨੂੰ ਬੁਲਾਉਂਦੇ ਨੇ, ਤਾਂ ਮੈਂ (ਕਪਿਲ ਦੀ ਮੰਮੀ) ਉਨ੍ਹਾਂ ਨੂੰ ਕਿੰਨੀ ਪੇਮੈਂਟ ਦੱਸਾਂ।'
image source: Instagram
ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਅੱਗੇ ਕਿਹਾ, 'ਮੀਕਾ ਭਾਜੀ ਸਾਡੇ ਘਰ ਦੀ ਉਪਰਲੀ ਮੰਜ਼ਿਲ 'ਤੇ ਰਹਿੰਦੇ ਹਨ। ਮੰਮੀ ਜੀ ਨੇ ਪੰਜਾਬੀ ਬੋਲੀਆਂ ਦੀ ਆਪਣੀ ਰਚਨਾ ਕੀਤੀ ਹੈ। ਉਹ ਮੀਕਾ ਭਾਜੀ ਕੋਲ ਗਈ। ਉਸਨੇ ਮੰਮੀ ਜੀ ਦਾ ਗੀਤ ਸੁਣਿਆ ਅਤੇ ਖੁਸ਼ੀ ਨਾਲ 11,000 ਰੁਪਏ ਦਿੱਤੇ। ਫਿਰ ਮਾਂ ਨੇ ਹੇਠਾਂ ਆ ਕੇ ਦੱਸਿਆ ਕਿ ਮੀਕਾ ਨੇ 11,000 ਰੁਪਏ ਦਿੱਤੇ ਹਨ। ਹਾਲਾਂਕਿ ਕਪਿਲ ਸ਼ਰਮਾ ਨੇ ਆਪਣੀ ਮਾਂ ਲਈ ਮਜ਼ਾਕੀਆ ਅੰਦਾਜ਼ 'ਚ ਇਹ ਗੱਲ ਕਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ: