ਕਪਿਲ ਸ਼ਰਮਾ ਨੇ ਗਾਇਕ ਜਸਬੀਰ ਜੱਸੀ ਤੇ ਮੁਕੇਸ਼ ਛਾਬੜਾ ਨਾਲ ਸ਼ੇਅਰ ਕੀਤੀ ਫਨੀ ਤਸਵੀਰ, ਫੈਨਜ਼ ਨੇ ਦਿੱਤੇ ਫਨੀ ਕੈਪਸ਼ਨਸ

Reported by: PTC Punjabi Desk | Edited by: Pushp Raj  |  January 03rd 2023 06:53 PM |  Updated: January 03rd 2023 06:53 PM

ਕਪਿਲ ਸ਼ਰਮਾ ਨੇ ਗਾਇਕ ਜਸਬੀਰ ਜੱਸੀ ਤੇ ਮੁਕੇਸ਼ ਛਾਬੜਾ ਨਾਲ ਸ਼ੇਅਰ ਕੀਤੀ ਫਨੀ ਤਸਵੀਰ, ਫੈਨਜ਼ ਨੇ ਦਿੱਤੇ ਫਨੀ ਕੈਪਸ਼ਨਸ

Kapil Sharma shares funny picture: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾ ਸਿਰਫ ਆਪਣੇ ਸ਼ੋਅ 'ਕਾਮੇਡੀ ਨਾਈਟ ਵਿਦ ਕਪਿਲ' ਨਾਲ ਲੋਕਾਂ ਨੂੰ ਖੂਬ ਹਸਾਉਂਦੇ ਹਨ, ਸਗੋਂ ਉਹ ਅਕਸਰ ਸੋਸ਼ਲ ਮੀਡੀਆ 'ਤੇ ਮਜ਼ਾਕੀਆ ਪੋਸਟਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਤੇ ਫੈਨਜ਼ ਫਨੀ ਕੈਪਸ਼ਨਸ ਦੇ ਰਹੇ ਹਨ।

Image Source : Instagram

ਹਾਲ ਹੀ ਵਿੱਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਅਤੇ ਗਾਇਕ ਜਸਬੀਰ ਜੱਸੀ ਵੀ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਮਜ਼ਾਕੀਆ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ।

ਕਪਿਲ ਸ਼ਰਮਾ ਨੇ ਇਹ ਤਸਵੀਰ ਪੰਜਾਬ ਤੋਂ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਅਤੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਅਤੇ ਗਾਇਕ ਜਸਬੀਰ ਜੱਸੀ ਨਾਲ ਦਰਵਾਜ਼ੇ ਦੇ ਬਾਹਰ ਫਰਸ਼ 'ਤੇ ਸਿਰ ਝੁਕਾ ਕੇ ਬੈਠੇ ਦੇਖੇ ਜਾ ਸਕਦੇ ਹਨ।

Image Source : Instagram

ਕਪਿਲ ਨੇ ਇਸ ਤਸਵੀਰ ਦੇ ਨਾਲ ਇੱਕ ਮਜ਼ਾਕੀਆ ਕੈਪਸ਼ਨ ਵੀ ਦਿੱਤਾ ਹੈ ਅਤੇ ਲਿਖਿਆ ਹੈ, "ਜਦੋਂ ਅੰਦਰ ਬੈਠਣ ਦਾ ਦਿਲ ਨਹੀਂ ਹੁੰਦਾ ਅਤੇ ਬਾਹਰ ਬਹੁਤ ਠੰਡ ਅਤੇ ਧੁੰਦ ਹੁੰਦੀ ਹੈ।" ਹੁਣ ਯੂਜ਼ਰਸ ਵੀ ਇਸ ਤਸਵੀਰ 'ਤੇ ਕਾਫੀ ਚੁਟਕੀ ਲੈਂਦੇ ਹੋਏ ਨਜ਼ਰ ਆ ਰਹੇ ਹਨ।

ਕਪਿਲ ਸ਼ਰਮਾ, ਮੁਕੇਸ਼ ਛਾਬੜਾ ਅਤੇ ਜਸਬੀਰ ਜੱਸੀ ਦੀ ਇਸ ਤਸਵੀਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, "ਜਦੋਂ ਤੁਸੀਂ ਆਪਣੀ ਪਤਨੀ ਦੀ ਤਾਰੀਫ ਕਰਨਾ ਭੁੱਲ ਜਾਂਦੇ ਹੋ।" ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, "ਸਰ ਬਸ ਧੁੰਦ ਤੋਂ ਬਚਣ ਲਈ ਜਾਂ ਮਾਮਲਾ ਥੋੜਾ ਢਿੱਲੇ ਮੋਸ਼ਨ ਦਾ ਹੈ।" ਇਸੇ ਤਰ੍ਹਾਂ ਇਕ ਹੋਰ ਨੇ ਲਿਖਿਆ, "ਕੁੜੀ ਨਾਲ ਫਲਰਟ ਕਰਨ ਦੇ ਮਾਮਲੇ 'ਚ ਕਪਿਲ ਪਾਪੀ ਤੁੱਸੀ ਜੇਲ ਮੇਂ ਹੋ ਕੀ? ਐਸਾ ਲਗਾ ਰਹਾ ਰਹਾ ਹੈ।" ਹੋਰ ਯੂਜ਼ਰਸ ਵੀ ਇਸੇ ਤਰ੍ਹਾਂ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਹਨ।

Image Source : Instagram

ਹੋਰ ਪੜ੍ਹੋ: ਸ਼ੀਜਾਨ ਖਾਨ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਜਾਣੋ ਅਦਾਕਾਰ ਨੂੰ ਕਦੋਂ ਮਿਲ ਸਕਦੀ ਹੈ ਰਾਹਤ

ਦੱਸ ਦਈਏ ਕਿ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਪੰਜਾਬ ਵਿੱਚ ਹਨ। ਜਲਦ ਹੀ ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ਵਿੱਚ ਉਹ ਫੂਡ ਡਿਲੀਵਰੀ ਬੁਆਏ ਦਾ ਕਿਰਦਾਰ ਅਦਾ ਕਰ ਰਹੇ ਹਨ। ਫੈਨਜ਼ ਕਪਿਲ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

 

View this post on Instagram

 

A post shared by Kapil Sharma (@kapilsharma)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network