ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ‘ਤੇ ਸਾਂਝੀ ਕੀਤੀ ਇਹ ਕਿਊਟ ਤਸਵੀਰ, ਦਰਸ਼ਕਾਂ ਤੋਂ ਮੰਗੀਆਂ ਅਸੀਸਾਂ
ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੇ Netflix special ‘I'm Not Done Yet’ ਸ਼ੋਅ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਅੱਜ ਯਾਨੀ ਕਿ ਇੱਕ ਫਰਵਰੀ ਬਹੁਤ ਹੀ ਖ਼ਾਸ ਹੈ, ਕਿਉਂਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਬੇਟੇ ਨੂੰ ਜਨਮ ਦਿੱਤਾ ਸੀ (kapil sharma son 's first birthday)। ਕਪਿਲ ਸ਼ਰਮਾ ਜੋ ਕਿ ਦੂਜੀ ਵਾਰ ਪਿਤਾ ਬਣੇ ਸਨ। ਅੱਜ ਉਨ੍ਹਾਂ ਦੇ ਪੁੱਤਰ ਤਿਰਸ਼ਾਨ ਦਾ ਪਹਿਲਾ ਜਨਮਦਿਨ ਹੈ।
ਹੋਰ ਪੜ੍ਹੋ : ਲਓ ਜੀ ਹੋ ਜਾਓ ਤਿਆਰ ਆ ਰਹੀ ਹੈ ਰਾਜਨੀਤੀ ਦੇ ਦਾਅ-ਪੇਚ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ “ਚੌਸਰ” ਸਿਰਫ਼ ਪੀਟੀਸੀ ਪਲੇਅ ਐਪ ‘ਤੇ
ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਿਰਸ਼ਾਨ ਨੂੰ ਬਰਥਡੇਅ (Happy birthday Trishaan) ਵਿਸ਼ ਕਰਦੇ ਹੋਏ ਕਿਊਟ ਜਿਹਾ ਫੋਟੋ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ-ਅੱਜ ਮੇਰੇ ਪੁੱਤਰ ਦਾ ਪਹਿਲਾ ਜਨਮ ਦਿਨ ਹੈ #Trishaan ਨੂੰ ਤੁਹਾਡੇ ਸਾਰਿਆਂ ਦੇ ਪਿਆਰ ਤੇ ਅਸੀਸਾਂ ਦੀ ਜਰੂਰਤ ਹੈ ...ਹੈਪੀ ਬਰਥਡੇਅ ਮੇਰੇ ਪੁੱਤਰ...ਧੰਨਵਾਦ ਮੇਰੀ ਜ਼ਿੰਦਗੀ 'ਚ ਆਉਣ ਲਈ ..ਸਾਡੀ ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਬਨਾਉਣ ਲਈ... god bless ? #happybirthday...#Happybirthdaytrishaan’। ਇਸ ਪੋਸਟ ਉੱਤੇ ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਨੇ ਬਰਥਡੇਅ ਵਾਲੇ ਮੈਸੇਜਾਂ ਦੀ ਝੜੀ ਲਗਾ ਦਿੱਤੀ ਹੈ। ਕੁਝ ਹੀ ਸਮੇਂ 'ਚ ਲੱਖਾਂ ਦੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।
ਹੋਰ ਪੜ੍ਹੋ : ਐਕਟਰ ਜਗਜੀਤ ਸੰਧੂ ਨੇ ਆਪਣੀ ਮਿਹਨਤ ਸਦਕਾ ਪੁਰਾਣੇ ਘਰ ਨੂੰ ਬਦਲਿਆ ਨਵੇਂ ਸ਼ਾਨਦਾਰ ਘਰ ‘ਚ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
ਦੱਸ ਦਈਏ ਤਰਿਸ਼ਾਨ ਤੋਂ ਪਹਿਲਾਂ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਇੱਕ ਧੀ ਦੇ ਮਾਪੇ ਨੇ। ਪਿਛਲੇ ਸਾਲ ਹੀ ਦਸੰਬਰ ਮਹੀਨੇ 'ਚ ਉਨ੍ਹਾਂ ਦੀ ਧੀ ਅਨਾਇਰਾ Anayra Sharma ਦੋ ਸਾਲ ਦੀ ਹੋ ਗਈ ਹੈ। ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਆਪਣਾ ਕਾਮੇਡੀ ਸ਼ੋਅ ਚਲਾਉਂਦੇ ਨੇ, ਜਿਸ 'ਚ ਬਾਲੀਵੁੱਡ ਦੇ ਸਿਤਾਰੇ ਆਪਣੀਆਂ ਫ਼ਿਲਮਾਂ ਦੀਆਂ ਪ੍ਰਮੋਸ਼ਨ ਕਰਨ ਪਹੁੰਚਦੇ ਹਨ। ਕਪਿਲ ਫ਼ਿਲਮਾਂ ਚ ਵੀ ਕੰਮ ਕਰ ਚੁੱਕੇ ਹਨ। ਕਾਮੇਡੀ ਦੇ ਨਾਲ ਉਨ੍ਹਾਂ ਨੂੰ ਗਾਇਕੀ ਦਾ ਵੀ ਕਾਫੀ ਜ਼ਿਆਦਾ ਸ਼ੌਕ ਹੈ, ਉਹ ਅਕਸਰ ਹੀ ਆਪਣੇ ਸ਼ੋਅ ਚ ਵੀ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।
View this post on Instagram