ਕਪਿਲ ਸ਼ਰਮਾ ਇਕ ਵਾਰ ਫਿਰ ਘਿਰੇ ਵਿਵਾਦਾਂ ਦੇ ਘੇਰੇ 'ਚ, ਹੁਣ ਲਿਆ ਪੱਤਰਕਾਰ ਨਾਲ ਪੰਗਾ!

Reported by: PTC Punjabi Desk | Edited by: Gourav Kochhar  |  May 02nd 2018 09:49 AM |  Updated: May 02nd 2018 09:51 AM

ਕਪਿਲ ਸ਼ਰਮਾ ਇਕ ਵਾਰ ਫਿਰ ਘਿਰੇ ਵਿਵਾਦਾਂ ਦੇ ਘੇਰੇ 'ਚ, ਹੁਣ ਲਿਆ ਪੱਤਰਕਾਰ ਨਾਲ ਪੰਗਾ!

ਕਾਮੇਡੀਅਨ ਕਪਿਲ ਸ਼ਰਮਾ ਅਕਸਰ ਹੀ ਵਿਵਾਦਾਂ ‘ਚ ਘਿਰ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਪੱਤਰਕਾਰ ਨਾਲ ਬਦਸਲੂਕੀ ਤੇ ਗਾਲਾਂ ਕੱਢਣ ਕਰਕੇ ਉਨ੍ਹਾਂ ਨੂੰ ਮਾਫੀ ਮੰਗਣੀ ਪਈ ਸੀ। ਹੁਣ ਖ਼ਬਰ ਹੈ ਕਿ ਕਪਿਲ ਸ਼ਰਮਾ Kapil Sharma ਨੇ ਬੁੱਧਵਾਰ ਨੂੰ ਸਪੋਟਬੁਆਏ-ਈ ਤੇ ਜਰਨਲਿਸਟ ਵਿੱਕੀ ਲਾਲਵਾਨੀ ਨੂੰ ਬਦਨਾਮ ਕਰਨ ਵਾਲੇ ਲੇਖਾਂ ਨਾਲ ਚਰਿੱਤਰ ਖ਼ਰਾਬ ਕਰਨ ਖਿਲਾਫ ਕਾਨੂੰਨੀ ਨੋਟਿਸ ਭੇਜਿਆ ਹੈ।

ਕਪਿਲ ਨੇ ਨੋਟਿਸ ਮਿਲਣ ‘ਤੇ ਸੱਤ ਦਿਨ ਦੇ ਅੰਦਰ ਜਨਤਕ ਮੁਆਫ਼ੀ ਮੰਗਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਇਸ ਨੋਟਿਸ ਦੀ ਕਾਪੀ ਮੀਡੀਆ ਕੋਲ ਵੀ ਹੈ। ਕਪਿਲ Kapil Sharma ਨੇ ਪਬਲੀਕੇਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ‘ਕਪਿਲ ਖ਼ਿਲਾਫ ਛਪੇ ਇੰਟਰਵਿਊ, ਬਿਆਨ, ਖ਼ਬਰਾਂ ਜਿਨ੍ਹਾਂ ਨਾਲ ਉਸ ਦੀ ਬਦਨਾਮੀ ਹੋਈ ਹੈ ‘ਤੇ ਰੋਕ ਲਾਵੇ’। ਇਸ ਦੇ ਨਾਲ ਹੀ ਮੀਡੀਆ ਦੇ ਸਾਰੇ ਪਲੇਟਫਾਰਮਾਂ ‘ਤੇ ਸਾਰੇ ਬਦਨਾਮ ਕਰਨ ਵਾਲੇ ਲੇਖਾਂ, ਪ੍ਰਕਾਸ਼ਨਾਂ ਦੀ ਸਮੱਗਰੀ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਹੈ।

Kapil Sharma

ਕਪਿਲ ਦੇ ਵਕੀਲ ਤਨਵੀਰ ਨਿਜ਼ਾਮ ਨੇ ਕਾਨੂੰਨੀ ਨੋਟਿਸ ਭੇਜਣ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ, “ਕਪਿਲ Kapil Sharma ਨੂੰ ਬੁਰੀ ਤਰ੍ਹਾਂ ਬਦਨਾਮ ਕਰਨ ਲਈ ਸਪੌਟਬੀਏ ਤੇ ਵਿਕੀ ਲਾਲਵਾਨੀ ਦੇ ਲੇਖਾਂ ਦੇ ਮੱਦੇਨਜ਼ਰ, ਅਸੀਂ ਉਨ੍ਹਾਂ ਨੂੰ ਸੱਤ ਦਿਨ ਦੇ ਅੰਦਰ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਜੇਕਰ ਉਨ੍ਹਾਂ ਨੇ ਮੁਆਫ਼ੀ ਨਾ ਮੰਗੀ ਤਾਂ ਦੋਵਾਂ ਖ਼ਿਲਾਫ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।”

ਇਹ ਵਿਵਾਦ ਪਿਛਲੇ ਮਹੀਨੇ ਹੋਇਆ ਸੀ ਜਦੋਂ ਆਡੀਓ ਕਾਲ ਹੋਈ ਸੀ ਜਿਸ ‘ਚ ਕਪਿਲ Kapil Sharma ਨੇ ਲਾਲਵਾਨੀ ਨੂੰ ਗਾਲ੍ਹਾਂ ਕੱਢੀਆਂ ਸਨ ਜਿਸ ਨੂੰ ਜਨਤਕ ਕੀਤਾ ਗਿਆ ਸੀ।

kapil sharma


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network