ਕਪਿਲ ਸ਼ਰਮਾ ਦੇ ਵਿਆਹ 'ਚ ਪਹੁੰਚ ਰਹੇ ਹਨ ਪੰਜਾਬ ਦੇ ਇਹ ਵੱਡੇ ਗਾਇਕ, ਦੇਖੋ ਤਸਵੀਰਾਂ

Reported by: PTC Punjabi Desk | Edited by: Rupinder Kaler  |  November 30th 2018 12:03 PM |  Updated: November 30th 2018 12:03 PM

ਕਪਿਲ ਸ਼ਰਮਾ ਦੇ ਵਿਆਹ 'ਚ ਪਹੁੰਚ ਰਹੇ ਹਨ ਪੰਜਾਬ ਦੇ ਇਹ ਵੱਡੇ ਗਾਇਕ, ਦੇਖੋ ਤਸਵੀਰਾਂ

ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਏਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਨੇ ।ਬਾਰਾਂ ਦਸੰਬਰ ਨੂੰ ਗਿੰਨੀ ਚਤਰਥ ਨਾਲ ਵਿਆਹ ਕਰਨ ਜਾ ਰਹੇ ਨੇ। ਉਨ੍ਹਾਂ ਦੇ ਵਿਆਹ 'ਚ ਕੌਣ ਕੌਣ ਪਰਫਾਰਮ ਕਰੇਗਾ ਇਸ ਦਾ ਖੁਲਾਸਾ ਹੋ ਚੁੱਕਿਆ ਹੈ ।ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਕਪਿਲ ਦੇ ਵਿਆਹ 'ਚ ਗੁਰਦਾਸ ਮਾਨ ,ਦਲੇਰ ਮਹਿੰਦੀ ,ਰਿਚਾ ਸ਼ਰਮਾ ਵਰਗੇ ਦਿੱਗਜ ਸਿੰਗਰ ਪਰਫਾਰਮ ਕਰਨ ਵਾਲੇ ਹਨ ।

Kapil Sharma Shares Wedding Card With His Fans, Confirms 12 December as D-Day Kapil Sharma Shares Wedding Card With His Fans, Confirms 12 December as D-Day

ਡੀਐੱਨਏ ਦੀ ਖਬਰ ਦੇ ਮੁਤਾਬਕ ਕਪਿਲ ਸ਼ਰਮਾ ਦੇ ਵਿਆਹ ਦੀਆਂ ਰਸਮਾਂ ਮਾਤਾ ਦੇ ਜਾਗਰਨ ਨਾਲ ਸ਼ੁਰੂ ਹੋਣਗੀਆਂ । ਇਸ ਜਾਗਰਨ 'ਚ ਰਿਚਾ ਸ਼ਰਮਾ ਆਪਣੇ ਸੁਰਾਂ ਨਾਲ ਕਪਿਲ ਅਤੇ ਗਿੰਨੀ ਦੇ ਮਹਿਮਾਨਾਂ ਦਾ ਦਿੱਲ ਜਿੱਤੇਗੀ ।ਖਬਰ ਇਹ ਹੈ ਕਿ ਦਲੇਰ ਮਹਿੰਦੀ ਅਤੇ ਗੁਰਦਾਸ ਮਾਨ ਕਪਿਲ ਸ਼ਰਮਾ ਦੇ ਵਿਆਹ 'ਚ ਆਪਣੇ ਪੰਜਾਬੀ ਗੀਤਾਂ ਨਾਲ ਮਹਿਮਾਨਾਂ ਦਾ ਦਿਲ ਜਿੱਤਣਗੇ।

Kapil Sharma and Ginni Chatrath Kapil Sharma and Ginni Chatrath

ਇਹ ਦੋਵੇਂ ਗਾਇਕ ਕਪਿਲ ਸ਼ਰਮਾ ਦੀ ਰਿਸੈਪਸ਼ਨ ਪਾਰਟੀ 'ਚ ਵੀ ਪਰਫਾਰਮ ਕਰਦੇ ਨਜ਼ਰ ਆਉਣਗੇ ।ਖਬਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਅਤੇ ਗਿੰਨੀ ਦਸੰਬਰ 'ਚ ਮੁੰਬਈ 'ਚ ਬਾਲੀਵੁੱਡ ਸਿਤਾਰਿਆਂ ਨੂੰ ਰਿਸੈਪਸ਼ਨ ਪਾਰਟੀ ਵੀ ਦੇਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network