ਕਪਿਲ ਨੇ ਆਪਣੇ ਸ਼ੋਅ ਵਿਚ ਆਉਣ ਲਈ ਅਜੇ ਦਾ ਕਿੱਤਾ ਧੰਨਵਾਦ, ਅੱਗੋ ਮਿਲਿਆ ਇਹ ਅਜੀਬੋ-ਗਰੀਬ ਜਵਾਬ

Reported by: PTC Punjabi Desk | Edited by: Gourav Kochhar  |  March 17th 2018 10:15 AM |  Updated: March 17th 2018 10:15 AM

ਕਪਿਲ ਨੇ ਆਪਣੇ ਸ਼ੋਅ ਵਿਚ ਆਉਣ ਲਈ ਅਜੇ ਦਾ ਕਿੱਤਾ ਧੰਨਵਾਦ, ਅੱਗੋ ਮਿਲਿਆ ਇਹ ਅਜੀਬੋ-ਗਰੀਬ ਜਵਾਬ

ਭਾਰਤੀ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' 25 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ। ਕਪਿਲ ਦੇ ਸ਼ੋਅ ਦੇ ਪਹਿਲੇ ਮਹਿਮਾਨ ਅਜੇ ਦੇਵਗਨ ਹੋਣਗੇ, ਜੋ ਆਪਣੀ ਫਿਲਮ 'ਰੇਡ' ਦੇ ਪ੍ਰਮੋਸ਼ਨ ਲਈ ਉਥੇ ਪੁੱਜਣਗੇ। ਦੱਸ ਦੇਈਏ ਕਿ ਐਪੀਸੋਡ ਦੀ ਸ਼ੂਟਿੰਗ ਹੋ ਚੁੱਕੀ ਹੈ। ਕਪਿਲ ਨੇ ਆਪਣੇ ਟਵਿਟਰ 'ਤੇ ਜਦੋਂ ਅਜੇ ਦੇਵਗਨ ਨੂੰ ਸ਼ੋਅ 'ਚ ਆਉਣ ਲਈ ਧੰਨਵਾਦ ਕਿਹਾ ਤਾਂ ਅਜੇ ਨੇ ਕੁਝ ਇਸ ਤਰ੍ਹਾਂ ਜਵਾਬ ਦਿੱਤਾ।

ਕਪਿਲ ਨੇ ਟਵੀਟ ਕੀਤਾ, ''ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ 'ਚ ਆਉਣ ਲਈ ਅਜੇ ਪਾਜੀ ਸ਼ੁੱਕਰੀਆ। 'ਰੇਡ' ਨੂੰ ਮੇਰੀਆਂ ਸ਼ੁੱਭਕਾਮਨਾਵਾਂ।'' ਇਸ 'ਤੇ ਅਜੇ ਨੇ ਜਵਾਬ ਦਿੰਦੇ ਹੋਏ ਲਿਖਿਆ, ''ਰੇਡ ਉਥੇ ਪਾਈ ਜਾਂਦੀ ਹੈ, ਜਿਥੇ ਇਨਕਮ (ਪੈਸੇ/ਧਨ) ਹੁੰਦੀ ਹੈ...ਹੁਣ ਤੁਸੀਂ ਉਸ ਦੇ ਯੋਗ ਹੋ।'' ਦੱਸਣਯੋਗ ਹੈ ਕਿ ਪਿਛਲੇ ਸਾਲ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲਈ ਕਈ ਸਿਤਾਰਿਆਂ ਨਾਲ ਸ਼ੂਟਿੰਗ ਰੱਦ ਕਰ ਦਿੱਤੀ ਸੀ।

ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ, ਅਜੇ ਦੇਵਗਨ ਵਰਗੇ ਵੱਡੇ ਸਿਤਾਰੇ ਕਪਿਲ ਦਾ ਇੰਤਜ਼ਾਰ ਕਰਦੇ ਰਹੇ ਪਰ ਕਪਿਲ ਨਾ ਆਏ। ਇਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਸਾਰੇ ਸਿਤਾਰੇ ਕਪਿਲ ਨਾਲ ਗੁੱਸੇ ਹੋ ਗਏ ਹਨ ਪਰ ਕਪਿਲ ਨੇ ਨਵੇਂ ਸ਼ੋਅ 'ਚ ਅਜੇ ਦੇਵਗਨ ਨੇ ਆ ਕੇ ਸਾਬਿਤ ਕਰ ਦਿੱਤਾ ਹੈ ਕਿ ਉਸ ਨੂੰ ਕਪਿਲ ਨਾਲ ਕੋਈ ਨਾਰਾਜ਼ਗੀ ਨਹੀਂ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network