ਕਪਿਲ ਸ਼ਰਮਾ ਨੂੰ ਯਾਦ ਆਈ ਆਪਣੇ ਪੁਰਾਣੇ ਦੋਸਤਾਂ ਦੀ, ਟਵਿੱਟਰ ਤੇ ਖੋਲ ਦਿੱਤੀ ਦਿਲ ਦੀ ਕਿਤਾਬ

Reported by: PTC Punjabi Desk | Edited by: Gourav Kochhar  |  March 28th 2018 07:12 AM |  Updated: March 28th 2018 07:12 AM

ਕਪਿਲ ਸ਼ਰਮਾ ਨੂੰ ਯਾਦ ਆਈ ਆਪਣੇ ਪੁਰਾਣੇ ਦੋਸਤਾਂ ਦੀ, ਟਵਿੱਟਰ ਤੇ ਖੋਲ ਦਿੱਤੀ ਦਿਲ ਦੀ ਕਿਤਾਬ

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਫੈਨਜ਼ ਸਾਹਮਣੇ ਆ ਚੁੱਕਾ ਹੈ। ਹਾਲ ਹੀ 'ਚ ਉਸ ਦੇ ਪੁਰਾਣੇ ਮੈਂਬਰ ਅਲੀ ਅਸਗਰ ਨੇ ਕਪਿਲ ਨੂੰ ਨਵੇਂ ਸ਼ੋਅ ਦੀ ਵਧਾਈ ਦਿੱਤੀ। ਅਲੀ ਦੀ ਵਧਾਈ ਪੜ੍ਹ ਕੇ ਕਪਿਲ ਤੋਂ ਰਿਹਾ ਨਾ ਗਿਆ ਤੇ ਉਸ ਨੇ ਜੋ ਜਵਾਬ ਦਿੱਤਾ ਉਹ ਕਾਫੀ ਭਾਵੁਕ ਸੀ। ਅਲੀ ਅਸਗਰ ਕਪਿਲ ਦੇ ਸ਼ੋਅ 'ਚ 'ਨਾਨੀ' ਦਾ ਕਿਰਦਾਰ ਨਿਭਾ ਚੁੱਕਾ ਹੈ। ਅਲੀ ਨੇ ਕਪਿਲ ਨੂੰ ਟਵੀਟ 'ਚ ਲਿਖਿਆ, ਐਂਟਰਟੇਨਮੈਂਟ ਵਾਪਸ ਆ ਚੁੱਕਾ ਹੈ। ਤੁਹਾਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਕਪਿਲ। ਤੁਸੀਂ ਪਰਿਵਾਰਾਂ ਦਾ ਖੂਬ ਮਨੋਰੰਜਨ ਕਰੋ।

ਇਸ ਟਵੀਟ ਦੇ ਜਵਾਬ 'ਚ ਕਪਿਲ ਨੇ ਇਮੋਸ਼ਨਲ/ਭਾਵੁਕ ਜਵਾਬ ਦਿੱਤਾ, ''ਥੈਂਕ ਯੂ ਅਲੀ ਭਰਾ। ਮੈਂ ਤੁਹਾਨੂੰ ਸਾਰਿਆਂ ਨੂੰ ਮਿਸ ਕਰ ਰਿਹਾ ਹਾਂ। ਇਹ ਉਹੀ ਫਲੋਰ ਹੈ, ਜਿਸ 'ਤੇ ਅਸੀਂ ਕਾਮੇਡੀ ਨਾਈਟਸ ਲਈ ਸ਼ੂਟ ਕਰਦੇ ਹੁੰਦੇ ਸਨਸ਼ ਸਿਰਫ ਮੈਂ ਜਾਣਦਾ ਹਾਂ ਕਿ ਤੁਹਾਡੇ ਸਾਰਿਆਂ ਬਿਨਾਂ ਮੈਂ ਇਹ ਕਿਵੇਂ ਸ਼ੂਟ ਕਰ ਰਿਹਾ ਹਾਂ? ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ।''

ਦੱਸਣਯੋਗ ਹੈ ਕਿ ਬੀਤੇ ਸਾਲ ਆਸਟਰੇਲੀਆ ਤੋਂ ਪਰਤਦੇ ਸਮੇਂ ਕਪਿਲ ਸ਼ਰਮਾ ਦੀ ਪੂਰੀ ਟੀਮ ਨਾਲ ਅਣਬਨ ਹੋ ਗਈ ਸੀ। ਜਿਸ ਕਰਕੇ ਚੰਦਨ, ਅਲੀ ਅਸਗਰ ਤੇ ਸੁਨੀਲ ਗਰੋਵਰ ਕਪਿਲ ਦਾ ਸ਼ੋਅ ਛੱਡ ਕੇ ਚਲੇ ਗਏ ਸਨ। ਜਿਥੇ ਚੰਦਨ ਨੇ ਕੁਝ ਦਿਨ ਬਾਅਦ ਕਪਿਲ ਸ਼ਰਮਾ ਦਾ ਸ਼ੋਅ ਦੋਬਾਰਾ ਜੁਵਾਇਨ ਕਰ ਲਿਆ ਸੀ, ਉਥੇ ਹੀ ਅਸਗਰ ਕ੍ਰਿਸ਼ਣਾ ਦੇ ਸ਼ੋਅ ਨਾਲ ਜੁੜ ਗਏ ਸਨ। ਜਦੋਂ ਕਪਿਲ ਸ਼ਰਮਾ ਆਪਣੀ ਫਿਲਮ 'ਫਿਰੰਗੀ' ਦਾ ਪ੍ਰਮੋਸ਼ਨ ਕਰ ਰਹੇ ਸਨ ਤਾਂ ਉਸ ਸਮੇਂ ਇਸ ਗੱਲ ਨੂੰ ਮੰਨਿਆ ਸੀ ਕਿ ਉਸ ਤੋਂ ਗਲਤੀ ਹੋ ਗਈ ਸੀ, ਜਿਸ ਦਾ ਪਛਤਾਵਾ/ਅਫਸੋਸ ਹਮੇਸ਼ਾ ਰਹੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network