ਕਿਆਰਾ ਦੀ ਤਾਰੀਫ ‘ਚ ਕਪਿਲ ਸ਼ਰਮਾ ਨੇ ਕਿਹਾ – ‘ਲੋਕਾਂ ਨੂੰ ਤਾਂ ਅਜਿਹੀ ਭੂਤਨੀ ਦੇ ਨਾਲ ਪਿਆਰ ਹੋ ਜਾਵੇਗਾ’
‘The Kapil Sharma Show’ 'ਚ ਕਪਿਲ ਸ਼ਰਮਾ ਅਕਸਰ ਪ੍ਰਸ਼ੰਸਕਾਂ ਨੂੰ ਹਸਾਉਂਦੇ ਨਜ਼ਰ ਆਉਂਦੇ ਹਨ। ਕਈ ਵਾਰ ਉਹ ਫ਼ਿਲਮੀ ਦੀ ਹੀਰੋਇਨਾਂ ਦੇ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਕਿਆਰਾ ਅਡਵਾਨੀ ਅਤੇ ਕਾਰਤਿਕ ਆਰੀਅਨ ਆਪਣੀ ਫ਼ਿਲਮ 'ਭੂਲ ਭੁੱਲਈਆ 2' ਦੇ ਪ੍ਰਮੋਸ਼ਨ ਲਈ ਸ਼ੋਅ 'ਚ ਪਹੁੰਚੇ ਸਨ। ਜਿਸ ਕਰਕੇ Kapil Sharma ਅਤੇ Kiara Advani ਦਾ ਕਿਊਟ ਜਿਹਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਇਸ ਮੌਕੇ ਕਪਿਲ ਨੇ ਕਿਆਰਾ ਅਡਵਾਨੀ ਨੂੰ ਕਿਹਾ ਕਿ ਉਹ ਸਾੜ੍ਹੀ 'ਚ ਕਾਫੀ ਕਿਊਟ ਨਜ਼ਰ ਆ ਰਹੀ ਸੀ। ਕਪਿਲ ਸ਼ਰਮਾ ਹਰ ਵਾਰ ਵਾਂਗ ਇਸ ਵਾਰ ਵੀ ਫਲਰਟ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਹ ਕਿਆਰਾ ਨਾਲ ਫਲਰਟ ਕਰਦੇ ਅਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਦਿ ਕਪਿਲ ਸ਼ਰਮਾ ਸ਼ੋਅ 'ਤੇ ਕਪਿਲ ਨੇ ਕਿਆਰਾ ਅਡਵਾਨੀ ਨੂੰ ਪੁੱਛਿਆ ਕਿ ਕੀ ਫ਼ਿਲਮ 'ਚ ਉਸ ਦੀ ਭੂਮਿਕਾ ਅਜਿਹੀ ਹੈ ਕਿ ਲੋਕ ਉਸ ਨੂੰ ਦੇਖ ਕੇ ਡਰ ਜਾਣ। ਕਪਿਲ ਨੇ ਕਿਹਾ ਕਿ ਅਜਿਹੀ ਭੂਤਨੀ ਦੇਖ ਕੇ ਲੋਕਾਂ ਨੂੰ ਤਾਂ ਪਿਆਰ ਹੋ ਜਾਵੇਗਾ। ਇਸ 'ਤੇ ਕਿਆਰਾ ਮੁਸਕਰਾਉਂਦੀ ਨਜ਼ਰ ਆ ਰਹੀ ਹੈ।
Image Source: YouTube
ਪ੍ਰੋਮੋ ‘ਚ ਦੇਖ ਸਕਦੇ ਹੋ ਕਪਿਲ ਕਿਆਰਾ ਅਤੇ ਕਾਰਤਿਕ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਕਪਿਲ ਨੇ ਕਿਹਾ, ਤੁਸੀਂ ਦੋਵੇਂ ਬਹੁਤ ਪਿਆਰੇ ਲੱਗ ਰਹੇ ਹੋ। ਕਿਆਰਾ ਹੱਸ ਕੇ ਕਹਿੰਦੀ, 'ਤੁਸੀਂ ਵੀ ਸੋਹਣੇ ਲੱਗ ਰਹੇ ਹੋ।' ਇਸ 'ਤੇ ਕਪਿਲ ਕਹਿੰਦੇ ਹਨ ਕਿ ਮੈਂ ਕਿਆਰਾ ਲਈ ਇੱਕ ਵੱਖਰੀ ਗੱਲ ਕਹਿਣਾ ਚਾਹੁੰਦਾ ਹਾਂ, ਕਿਆਰਾ ਤੂੰ ਬਹੁਤ ਖੂਬਸੂਰਤ-ਖੂਬਸੂਰਤ ਲੱਗ ਰਹੀ ਹੈ, ਮੈਂ ਤੈਨੂੰ ਪਿਆਰ ਕਰਦਾ ਹਾਂ।
ਤੁਹਾਨੂੰ ਦੱਸ ਦੇਈਏ ਕਿ bhool bhulaiyaa 2 ਵਿੱਚ ਕਿਆਰਾ ਅਤੇ ਕਾਰਤਿਕ ਦੇ ਨਾਲ ਤੱਬੂ ਅਤੇ ਸੰਜੇ ਮਿਸ਼ਰਾ ਵੀ ਹਨ। ਫ਼ਿਲਮ ਭੂਲ ਭੁੱਲਈਆ 2 ਜੋ ਕਿ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram