ਕਪਿਲ ਸ਼ਰਮਾ ਨੇ ਆਪਣੇ ਜਨਮਦਿਨ 'ਤੇ ਲਗਾਇਆ ਬੂਟਾ, ਪ੍ਰਸ਼ੰਸਕ ਤੇ ਕਲਾਕਾਰ ਕਰ ਰਹੇ ਨੇ ਤਾਰੀਫ

Reported by: PTC Punjabi Desk | Edited by: Lajwinder kaur  |  April 08th 2022 07:50 PM |  Updated: April 08th 2022 07:50 PM

ਕਪਿਲ ਸ਼ਰਮਾ ਨੇ ਆਪਣੇ ਜਨਮਦਿਨ 'ਤੇ ਲਗਾਇਆ ਬੂਟਾ, ਪ੍ਰਸ਼ੰਸਕ ਤੇ ਕਲਾਕਾਰ ਕਰ ਰਹੇ ਨੇ ਤਾਰੀਫ

ਕਾਮੇਡੀ ਕਿੰਗ ਕਪਿਲ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਪੌਦਾ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਹਸਪਤਾਲ 'ਚੋਂ ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਹੋਈ ਵਾਇਰਲ! ਜਾਣੋ ਕੀ ਹੈ ਇਸ ਫੋਟੋ ਦਾ ਸੱਚ?

kapil sharma birthday celebration party video and pics

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕਪਿਲ ਨੇ ਲਿਖਿਆ ਹੈ- ‘the health of the planet affects our health...ਸੋ ਪੌਦੇ ਲਗਾਓ... whenever wherever...ਮੈਂ ਆਪਣੇ ਜਨਮਦਿਨ ‘ਤੇ ਲਗਾਇਆ ਹੈ...’। ਇਸ ਪੋਸਟ ਉੱਤੇ ਨਾਮੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਪਿਲ ਦੇ ਇਸ ਕੰਮ ਦੀ ਤਾਰੀਫ ਕਰ ਰਹੇ ਹਨ। ਦੱਸ ਦਈਏ ਪਿਛਲੇ ਪੰਜ ਸਾਲਾਂ ਤੋਂ ਕਪਿਲ ਸ਼ਰਮਾ ਆਪਣੇ ਜਨਮਦਿਨ ‘ਤੇ ਇੱਕ ਪੌਦਾ ਜ਼ਰੂਰ ਲਗਾਉਂਦੇ ਨੇ। ਇਸ ਵਾਰ ਵੀ ਉਹ ਇਹ ਕੰਮ ਕਰਨਾ ਨਹੀਂ ਭੁੱਲੇ। ਦੱਸ ਦਈਏ ਉਹ ਏਨੀਂ ਦਿਨੀਂ ਆਪਣੇ ਕਿਸੇ ਪ੍ਰੋਜੈਕਟ ਕਰਕੇ ਹਿਮਾਚਾਲ ਪ੍ਰਦੇਸ਼ ‘ਚ ਹਨ । ਉਨ੍ਹਾਂ ਨੇ ਆਪਣਾ ਜਨਮਦਿਨ ਵੀ ਹਿਮਾਚਲ ‘ਚ ਹੀ ਸੈਲੀਬ੍ਰੇਟ ਕੀਤਾ ਹੈ।

inside image of kapil sharma

ਹੋਰ ਪੜ੍ਹੋ : ਬੀ ਪਰਾਕ ਨੇ ਸਾਂਝੀ ਕੀਤੀ ਗੁੱਡ ਨਿਊਜ਼, ਦੂਜੀ ਵਾਰ ਬਣਨ ਜਾ ਰਹੇ ਨੇ ਪਿਤਾ, ਬੇਬੀ ਬੰਪ ਨਾਲ ਸਾਂਝੀ ਕੀਤੀ ਇਹ ਤਸਵੀਰ

ਉਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ‘ਚ ਉਹ ਖੂਬ ਮਸਤੀ ਤੇ ਗੀਤ ਗਾਉਂਦੇ ਹੋਏ ਨਜ਼ਰ ਆਏ ਸੀ। ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਕਾਮੇਡੀ ਅਤੇ 'ਦ ਕਪਿਲ ਸ਼ਰਮਾ ਸ਼ੋਅ' ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਦੇਸ਼ ਹੀ ਨਹੀਂ ਦੁਨੀਆ ਭਰ ਦੇ ਲੋਕ ਉਸ ਦੀ ਕਾਮਿਕ ਟਾਈਮਿੰਗ ਅਤੇ ਸ਼ੋਅ ਦੇ ਦੀਵਾਨੇ ਹਨ। ਬਹੁਤ ਜਲਦ ਉਹ ਬਾਲੀਵੁੱਡ ਫ਼ਿਲਮ ‘ਚ ਨਜ਼ਰ ਆਉਣਗੇ।

 

 

View this post on Instagram

 

A post shared by Kapil Sharma (@kapilsharma)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network