ਕਪਿਲ ਸ਼ਰਮਾ ਆਪਣੇ ਸ਼ੋਅ ਰਾਹੀਂ ਰਾਜੂ ਸ਼੍ਰੀਵਾਸਤਵ ਨੂੰ ਦੇਣਗੇ ਸ਼ਰਧਾਂਜਲੀ, ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆਉਣਗੇ ਦਿੱਗਜ਼ ਕਾਮੇਡੀ ਕਲਾਕਾਰ

Reported by: PTC Punjabi Desk | Edited by: Pushp Raj  |  October 04th 2022 03:51 PM |  Updated: October 04th 2022 04:42 PM

ਕਪਿਲ ਸ਼ਰਮਾ ਆਪਣੇ ਸ਼ੋਅ ਰਾਹੀਂ ਰਾਜੂ ਸ਼੍ਰੀਵਾਸਤਵ ਨੂੰ ਦੇਣਗੇ ਸ਼ਰਧਾਂਜਲੀ, ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆਉਣਗੇ ਦਿੱਗਜ਼ ਕਾਮੇਡੀ ਕਲਾਕਾਰ

Kapil Sharma pay tribute to Raju Srivastava: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਅੱਜ ਵੀ ਕਾਮੇਡੀ ਕਰਦੇ ਹੋਏ ਉਨ੍ਹਾਂ ਦਾ ਹੱਸਦਾ ਚਿਹਰਾ ਸਾਡੇ ਜ਼ਹਿਨ ਚੋਂ ਨਹੀਂ ਨਿਕਲਦਾ। ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਅਗਲੇ ਐਪੀਸੋਡ ਰਾਹੀਂ ਰਾਜੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਇਸ ਸ਼ੋਅ ਕਾਮੇਡੀ ਦੇ ਮਸ਼ਹੂਰ ਕਲਾਕਾਰ ਸ਼ਿਰਕਤ ਕਰਨਗੇ।

Image Source: Instagram

ਗਜੋਧਰ ਭਈਆ ਦੇ ਨਾਮ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਖ਼ਾਸ ਥਾਂ ਬਨਾਉਣ ਵਾਲੇ ਰਾਜੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦੇਣ ਲਈ ਕਪਿਲ ਨੇ ਇੱਕ ਖ਼ਾਸ ਐਪੀਸੋਡ ਤਿਆਰ ਕੀਤਾ ਹੈ। ਇਸ ਐਪੀਸੋਡ ਵਿੱਚ ਕਈ ਦਿੱਗਜ਼ ਕਾਮੇਡੀ ਕਲਾਕਾਰ ਸ਼ਿਰਕਤ ਕਰਨਗੇ।

ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਸ਼ੋਅ ਦੇ ਇਸ ਅਗਲੇ ਐਪੀਸੋਡ ਦੀ ਝਲਕ ਸਾਂਝੀ ਕੀਤੀ ਹੈ। ਇਸ 'ਚ ਕਾਮੇਡੀ ਦੇ ਵੱਡੇ ਦਿੱਗਜ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਪਿਲ ਦੇ ਸ਼ੋਅ 'ਚ ਕਾਮੇਡੀ ਕਰਨ ਵਾਲੇ ਐਕਟਰ ਵੀ ਆਪਣੀ ਸ਼ਰਾਰਤ ਕਰਦੇ ਨਜ਼ਰ ਆ ਰਹੇ ਹਨ।

Image Source: Instagram

ਕਪਿਲ ਸ਼ਰਮਾ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਇਸ ਹਫ਼ਤੇ ਸਾਡੇ ਪਿਆਰੇ ਰਾਜੂ ਸ਼੍ਰੀਵਾਸਤਵ ਭਾਈ ਨੂੰ ਸ਼ਰਧਾਂਜਲੀ। " ਇਸ ਦੇ ਨਾਲ ਹੀ ਸਾਂਝੀ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੀਡੀਓ 'ਚ ਕਪਿਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜਦੋਂ ਰਾਜੂ ਭਾਈ ਦਾ ਨਾਂ ਆਉਂਦਾ ਹੈ ਤਾਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ ਅਤੇ ਅੱਜ ਅਸੀਂ ਉਨ੍ਹਾਂ ਨੂੰ ਹੱਸ ਕੇ ਸ਼ਰਧਾਂਜਲੀ ਦੇਵਾਂਗੇ।

ਦੱਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਜਿਮ 'ਚ ਟ੍ਰੈਗਮਿਲ 'ਤੇ ਦੌੜਦੇ ਸਮੇਂ ਅਚਾਨਕ ਡਿੱਗ ਗਏ ਸੀ। ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਰਾਜੂ ਸ੍ਰੀਵਾਸਤਵ 42 ਦਿਨਾਂ ਤੱਕ ICU ਵਿੱਚ ਵੈਂਟੀਲੇਟਰ 'ਤੇ ਰਹੇ ਅਤੇ ਫਿਰ 21 ਸਤੰਬਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।

Image Source: Instagram

ਹੋਰ ਪੜ੍ਹੋ: ਜਾਣੋ ਕੌਣ ਸੀ ਸਲਮਾਨ ਖ਼ਾਨ ਦੀ ਪਹਿਲੀ ਪ੍ਰੇਮਿਕਾ, ਜਿਸ ਲਈ ਦਬੰਗ ਖ਼ਾਨ ਕਈ ਘੰਟਿਆਂ ਤੱਕ ਕਰਦੇ ਸੀ ਇੰਤਜ਼ਾਰ

ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੂਰਾ ਫ਼ਿਲਮ ਜਗਤ ਅਤੇ ਟੀਵੀ ਇੰਡਸਟਰੀ ਸੋਗ 'ਚ ਹੈ। ਇਸ ਦੇ ਨਾਲ ਹੀ ਕਾਮੇਡੀ ਜਗਤ ਦੇ ਸਾਰੇ ਕਲਾਕਾਰ ਉਨ੍ਹਾਂ ਦੀ ਮੌਤ 'ਤੇ ਸ਼ਰਧਾਂਜਲੀ ਦੇਣ ਪਹੁੰਚੇ ਸਨ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਨੂੰ ਇਹ ਉਮੀਦ ਸੀ ਕਿ ਰਾਜੂ ਜਲਦ ਠੀਕ ਹੋ ਜਾਣਗੇ ਅਤੇ ਮੁੜ ਸਭ ਨੂੰ ਹਸਾਉਣਗੇ, ਪਰ ਅਫਸੋਸ ਅਜਿਹਾ ਨਾਂ ਹੋ ਸਕਿਆ।

 

View this post on Instagram

 

A post shared by Kapil Sharma (@kapilsharma)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network