ਕਪਿਲ ਸ਼ਰਮਾ ਫੇਰ ਤੋਂ ਵਿਵਾਦ ਦੇ ਘੇਰੇ ਵਿਚ, ਨਹੀਂ ਪਹੁੰਚ ਸਕੇ ਅਕਸ਼ੇ ਕੁਮਾਰ ਦੇ ਸ਼ੋਅ ਦੀ ਸ਼ੂਟਿੰਗ ਤੇ

Reported by: PTC Punjabi Desk | Edited by: Parkash Deep Singh  |  November 15th 2017 11:26 AM |  Updated: November 15th 2017 11:38 AM

ਕਪਿਲ ਸ਼ਰਮਾ ਫੇਰ ਤੋਂ ਵਿਵਾਦ ਦੇ ਘੇਰੇ ਵਿਚ, ਨਹੀਂ ਪਹੁੰਚ ਸਕੇ ਅਕਸ਼ੇ ਕੁਮਾਰ ਦੇ ਸ਼ੋਅ ਦੀ ਸ਼ੂਟਿੰਗ ਤੇ

ਅਭਿਨੇਤਾ-ਕਮੇਡੀਅਨ ਕਪਿਲ ਸ਼ਰਮਾ ਜੋ ਕਿ ਅੱਜ ਕੱਲ ਆਪਣੀ ਆਉਣ ਵਾਲੀ ਫਿਲਮ ਫ਼ਿਰੰਗੀ ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ ਇੱਕ ਵਾਰ ਫੇਰ ਤੋਂ ਵਿਵਾਦਾਂ ਦੇ ਘੇਰੇ 'ਚ ਹਨ | ਦਰਅਸਲ ਕਪਿਲ ਸ਼ਰਮਾ, ਜੋ ਕਿ ਅਕਸ਼ੇ ਕੁਮਾਰ ਦੇ ਕਾਮੇਡੀ ਸ਼ੋ The Great Indian Laughter Challenge ' ਵਿਚ ਆਪਣੀ ਫਿਲਮ ਦੇ ਪ੍ਰੋਮੋਸ਼ਨ ਲਈ ਆਣ ਵਾਲੇ ਸਨ , ਸ਼ੂਟਿੰਗ ਲਈ ਪੇਸ਼ ਹੋਣ 'ਚ ਅਸਫਲ ਰਹੇ | ਅਜਿਹਾ ਬਹੁਤ ਵਾਰ ਜੋ ਚੁੱਕਿਆ ਹੈ ਜਦੋ ਕਪਿਲ ਸ਼ਰਮਾ ਨੇ ਕਿਸੇ ਸ਼ੋ ਤੇ ਪਹੁੰਚਣਾ ਸੀ ਪਰ ਕਿਸੇ ਨਾ ਕਿਸੇ ਕਾਰਨ ਵਜੋਂ ਨਹੀਂ ਪਹੁੰਚੇ |

ਕਪਿਲ ਸ਼ਰਮਾ The Great Indian Laughter Challenge ਦੀ ਟੀਮ ਨਾਲ ਸੋਮਵਾਰ ਨੂੰ ਸ਼ੂਟਿੰਗ ਕਰਨ ਵਾਲੇ ਸਨ ਪਰ ਬਹੁਤ ਇੰਤਜ਼ਾਰ ਕਰਨ ਤੋਂ ਬਾਅਦ ਆਖਿਰਕਾਰ ਸ਼ੂਟਿੰਗ ਕਰਿਊ ਨੂੰ ਉਹਨਾਂ ਦੇ ਬਿਨਾ ਹੀ ਸ਼ੂਟਿੰਗ ਕਰਨੀ ਪਈ | ਕਪਿਲ ਸ਼ਰਮਾ ਦੀ ਟੀਮ ਨੇ ਬਾਅਦ ਵਿਚ ਦੱਸਿਆ ਕਿ ਕਪਿਲ ਦੀ ਸਿਹਤ ਆਖਰੀ ਮੌਕੇ 'ਤੇ ਖਰਾਬ ਹੋਣ ਕਰਕੇ ਉਹ ਸ਼ੂਟਿੰਗ ਲਈ ਨਹੀਂ ਪੁੱਜ ਸਕੇ |

ਇੱਹ ਗੱਲ ਧਿਆਨ ਦੇਣ ਯੋਗ ਹੈ ਕਿ The Kapil Sharma Show ਵੀ ਇਨ੍ਹਾਂ ਕਾਰਨਾਂ ਵਜੋਂ ਬੰਦ ਕਰਨਾ ਪਿਆ ਸੀ ਕਿਉਕਿ ਕਪਿਲ ਦੀ ਗੈਰਮੌਜੂਦਗੀ ਸਦਕਾ ਅਕਸਰ ਸ਼ੂਟਿੰਗ ਕੈਂਸਲ ਕਰਨੀ ਪੈਂਦੀ ਸੀ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network