ਕਪਿਲ ਸ਼ਰਮਾ ਸਤੀਸ਼ ਕੌਲ ਦੀ ਮਦਦ ਕਰਨ ਲਈ ਆਏ ਅੱਗੇ

Reported by: PTC Punjabi Desk | Edited by: Lajwinder kaur  |  January 09th 2019 01:57 PM |  Updated: January 09th 2019 01:57 PM

ਕਪਿਲ ਸ਼ਰਮਾ ਸਤੀਸ਼ ਕੌਲ ਦੀ ਮਦਦ ਕਰਨ ਲਈ ਆਏ ਅੱਗੇ

ਪਾਲੀਵੁੱਡ ਦੇ ਪ੍ਰਸਿੱਧ ਐਕਟਰ ਸਤੀਸ਼ ਕੌਲ ਜੋ ਕਿ ਆਪਣੇ ਜੀਵਨ ਦੇ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਏਂਨੀ ਦਿਨੀਂ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹਨਾਂ ਕੋਲ ਨਾ ਰਹਿਣ ਲਈ ਛੱਤ ਹੈ ਨਾ ਹੀ ਦਵਾਈਆਂ ਲਈ ਪੈਸੇ ਨੇ। ਹਾਲ ਹੀ ਚ ਉਹਨਾਂ ਦੇ ਹਲਾਤਾਂ ਦੀਆਂ ਵੀਡੀਓਜ਼ ਸਾਹਮਣੇ ਆਇਆਂ ਨੇ। ਜਿਸ ‘ਚ ਉਹਨਾਂ ਨੇ ਦੱਸਿਆ ਕਿ ਉਹ ਏਨੇ ਬੁਰੇ ਹਾਲਾਤ ਵਿੱਚੋਂ ਗੁਜ਼ਰ ਰਹੇ ਹਨ। ਉਹ ਆਪਣੇ ਇੱਕ ਪ੍ਰਸ਼ੰਸਕ ਦੇ ਘਰ ਰਹਿ ਰਹੇ ਨੇ ਜਿਸ ਦਾ ਨਾਮ ਸੱਤਿਆ ਦੇਵੀ ਹੈ ਜੋ ਕਿ ਖੁਦ ਵੀ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਪਰ ਇਹ ਔਰਤ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਹੈ। ਸਤੀਸ਼ ਕੌਲ ਮੁਤਾਬਿਕ ਆਰਥਿਕ ਤੰਗੀ ਕਰਕੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ ਤੇ ਇਹਨਾਂ ਮਾੜੇ ਦਿਨਾਂ ਵਿੱਚ ਉਹਨਾਂ ਦਾ ਹਰ ਕੋਈ ਸਾਥ ਛੱਡ ਗਿਆ ਹੈ।

Kapil Sharma come to help legendary actor Satish Kaul ਕਪਿਲ ਸ਼ਰਮਾ ਸਤੀਸ਼ ਕੌਲ ਦੀ ਮਦਦ ਕਰਨ ਲਈ ਆਏ ਅੱਗੇ

ਹੋਰ ਵੇਖੋ: ਜਾਣੋ ਦਿਲਜੀਤ ਦੋਸਾਂਝ ਦੇ ਹਾਸੇ ਪਿੱਛੇ ਕਿ ਹੈ ਰਾਜ

ਸਤੀਸ਼ ਕੌਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਚਲਦੇ ਇਕ ਟਵੀਟਰ ਯੁਜ਼ਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਪੋਸਟ ਨੂੰ ਸ਼ੇਅਰ ਕਰਦੇ ਹੋ ਲਿਖਿਆ ਹੈ ਕਿ, ‘ਸਾਡੇ ਪੁਰਾਣੀ ਪੰਜਾਬੀ ਫਿਲਮਾਂ ਦੇ ਅਭਿਨੇਤਾ ਸ਼੍ਰੀ ਸਤੀਸ਼ ਕੌਲ ਪਿਛਲੇ ਕਈ ਦਿਨਾਂ ਤੋਂ ਬਿਮਾਰ ਹਨ.. ਵਿੱਤੀ ਹਾਲਾਤ ਵੀ ਚੰਗੇ ਨਹੀਂ ਹਨ.. ਕਿਰਪਾ ਕਰਕੇ ਉਨ੍ਹਾਂ ਦੀ ਸਹਾਇਤਾ ਕਰੋ’ ਤੇ ਨਾਲ ਹੀ ਉਹਨਾਂ ਨੇ ਕਪਿਲ ਸ਼ਰਮਾ ਤੇ ਹਰਭਜਨ ਮਾਨ ਨੂੰ ਟੈਗ ਕੀਤਾ।

https://twitter.com/KapilSharmaK9/status/1082257648383332353

ਇੰਡਿਆ ਦੇ ਬੈਸਟ ਕਾਮੇਡੀਅਨ ਕਪਿਲ ਸ਼ਰਮਾ ਮਦਦ ਲਈ ਅੱਗੇ ਆਏ ਹਨ। ਕਪਿਲ ਨੇ ਰਪਲਾਈ ਕਰਦੇ ਹੋਏ ਸਤੀਸ਼ ਕੌਲ ਦਾ ਪਤਾ ਤੇ ਫੋਨ ਮੰਗਿਆ ਹੈ। ਇਕ ਸਮਾਂ ਸੀ ਜਦੋਂ ਸਤੀਸ਼ ਕੌਲ ਨੂੰ ਪੰਜਾਬੀ ਫਿਲਮੀ ਜਗਤ ‘ਚ ਉਹਨਾਂ ਨੂੰ ਪਾਲੀਵੁੱਡ ਦਾ ਅਮਿਤਾਭ ਬੱਚਨ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਸਤੀਸ਼ ਕੌਲ ਨੇ 300  ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network