ਕਪਿਲ ਸ਼ਰਮਾ ਲਈ ਇਹ ਕੁੱਤਾ ਹੈ ਖਾਸ, ਜਾਣਨ ਲਈ ਦੇਖੋ ਇਹ ਵੀਡਿਓ 

Reported by: PTC Punjabi Desk | Edited by: Rupinder Kaler  |  November 03rd 2018 10:47 AM |  Updated: November 03rd 2018 10:47 AM

ਕਪਿਲ ਸ਼ਰਮਾ ਲਈ ਇਹ ਕੁੱਤਾ ਹੈ ਖਾਸ, ਜਾਣਨ ਲਈ ਦੇਖੋ ਇਹ ਵੀਡਿਓ 

ਕੁਝ ਮਹੀਨਿਆਂ ਦੇ ਗੈਪ ਤੋਂ ਬਾਅਦ ਕਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਟੈਲੀਵਿਜ਼ਨ 'ਤੇ ਵਾਪਸੀ ਕਰਨ ਜਾ ਰਹੇ ਹਨ ।ਕਪਿਲ ਸ਼ਰਮਾ ਆਪਣੇ ਸ਼ੋਅ 'ਦਾ ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ । ਕਪਿਲ ਸ਼ਰਮਾ ਨੇ ਇਸ ਦੀ ਜਾਣਕਾਰੀ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ ਨੂੰ ਦੇ ਚੁੱਕੇ ਹਨ । ਪਰ ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਉਹਨਾਂ ਦਾ ਟੈਲਵਿਜ਼ਨ 'ਤੇ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ।

ਹੋਰ ਵੇਖੋ :ਸਾਊਥ ਸੁਪਰ ਸਟਾਰ ਮਲ ਹਾਸਨ ਦੀ ਛੋਟੀ ਧੀ ਅਕਸ਼ਰਾ ਹਾਸਨ ਦੀਆਂ ਬੇਹੱਦ ਨਿੱਜੀ ਤਸਵੀਰਾਂ ਹੋਈਆਂ ਲੀਕ

Kapil Sharma celebrates his pet dog Cheeko's first birthday Kapil Sharma celebrates his pet dog Cheeko's first birthday

ਪ੍ਰਸ਼ੰਸਕਾ ਦੀ ਉਤਸੁਕਤਾ ਨੂੰ ਬਣਾ ਕੇ ਰੱਖਣ ਲਈ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ । ਉਹ ਆਏ ਦਿਨ ਨਵੀਆਂ ਤਸਵੀਰਾਂ ਤੇ ਵੀਡਿਓ ਸ਼ੇਅਰ ਕਰਦੇ ਰਹਿੰਦੇ ਹਨ । ਕਪਿਲ ਸ਼ਰਮਾ ਨੇ ਹੁਣੇ-ਹੁਣੇ ਕੁਝ ਤਸਵੀਰਾਂ ਅਤੇ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣੇ ਕੁੱਤੇ ਚੀਕੂ ਦਾ ਪਹਿਲਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਵਿੱਚ ਆ ਰਹੇ ਹਨ ।

ਹੋਰ ਵੇਖੋ :ਦਿਵਾਲੀ ਨੂੰ ਲੈ ਕੇ ਬਾਲੀਵੁੱਡ ‘ਚ ਪਾਰਟੀਆਂ ਦਾ ਦੌਰ ਸ਼ੁਰੂ, ਤਸਵੀਰਾਂ ‘ਚ ਦੋਖੋ ਬਾਲਵੁੱਡ ਦੀ ਪਾਰਟੀ

Kapil Sharma celebrates his pet dog Cheeko's first birthday Kapil Sharma celebrates his pet dog Cheeko's first birthday

'ਚੀਕੂ' ਦਾ ਜਨਮ ਦਿਨ ਮਨਾਉਣ ਲਈ ਉਹਨਾਂ ਨੇ ਵੱਡੀ ਪਾਰਟੀ ਰੱਖੀ ਹੈ ਜਿਸ ਵਿੱਚ ਉਹਨਾਂ ਦੇ ਕੁਝ ਦੋਸਤ ਵੀ ਨਜ਼ਰ ਆ ਰਹੇ ਹਨ । ਕਪਿਲ ਸ਼ਰਮਾ ਨੂੰ ਆਪਣੇ ਪੱਪੀ ਚੀਕੂ ਨਾਲ ਖਾਸ ਲਗਾਅ ਹੈ ।ਇਸ ਲਈ ਕਪਿਲ ਨੇ ਕਿਹਾ ਹੈ ਕਿ ਉਹ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ ਕਿ ਚੀਕੂ ਉਹਨਾਂ ਦੇ ਜੀਵਨ ਵਿੱਚ ਆਇਆ ਹੈ ।

ਹੋਰ ਵੇਖੋ :‘ਤੇਰੀ ਕੌਲਰ ਬੋਨ ‘ਤੇ ਟੈਟੂ ਅੜੀਏ ਸਭ ਨੂੰ ਛੱਡ ਕੇ ਤੈਨੂੰ ਤੱਕੀਏ’ -ਅੰਮ੍ਰਿਤ ਮਾਨ

https://www.instagram.com/p/Bpr1f79Hmlz/

ਕਪਿਲ ਸ਼ਰਮਾ ਦੀ ਇਸ ਵੀਡਿਓ 'ਤੇ ਲੋਕਾਂ ਦੇ ਕਮੈਂਟ ਵੀ ਆ ਰਹੇ ਹਨ । ਕਪਿਲ ਦੀ ਇਸ ਵੀਡਿਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਕਾਫੀ ਲਾਈਕ ਵੀ ਮਿਲ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network