ਕਮੇਡੀਅਨ ਕਪਿਲ ਸ਼ਰਮਾ ਦੇ ਵਿਆਹ 'ਤੇ ਸ਼ਾਮਿਲ ਹੋਣਗੇ ਇਹ ਖਾਸ ਮਹਿਮਾਨ ,ਕਪਿਲ ਖੁਦ ਗਏ ਕਾਰਡ ਦੇਣ 

Reported by: PTC Punjabi Desk | Edited by: Shaminder  |  December 03rd 2018 12:03 PM |  Updated: December 03rd 2018 12:03 PM

ਕਮੇਡੀਅਨ ਕਪਿਲ ਸ਼ਰਮਾ ਦੇ ਵਿਆਹ 'ਤੇ ਸ਼ਾਮਿਲ ਹੋਣਗੇ ਇਹ ਖਾਸ ਮਹਿਮਾਨ ,ਕਪਿਲ ਖੁਦ ਗਏ ਕਾਰਡ ਦੇਣ 

ਕਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਨੇ। ਬਾਰਾਂ ਦਸੰਬਰ ਨੂੰ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਜਾਣਗੇ। ਵਿਆਹ 'ਚ ਸ਼ਾਮਿਲ ਹੋਣ ਲਈ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵਜੋਤ ਸਿੰਘ ਸਿੱਧੂ,ਸ਼ਾਹਰੁਖ ਖਾਨ ,ਅਮਿਤਾਭ ਬੱਚਨ ਸਣੇ ਕਈ ਹਸਤੀਆਂ ਨੂੰ ਸੱਦਾ ਭੇਜਿਆ ਗਿਆ ਹੈ ।ਕਪਿਲ ਸ਼ਰਮਾ ਖੁਦ ਇਨ੍ਹਾਂ ਹਸਤੀਆਂ ਨੂੰ ਆਪਣੇ ਵਿਆਹ ਦਾ ਕਾਰਡ ਦੇਣ ਗਏ ।

ਹੋਰ ਵੇਖੋ :ਸ਼ਾਹੀ ਅੰਦਾਜ਼ ‘ਚ ਨਿੱਕ ਤੇ ਪ੍ਰਿਯੰਕਾ ਦਾ ਹੋਇਆ ਵਿਆਹ, ਲਾਲ ਜੋੜੇ ‘ਚ ਪ੍ਰਿਯੰਕਾ ਨੇ ਢਾਹਿਆ ਸਭ ‘ਤੇ ਕਹਿਰ ਦੇਖੋ ਤਸਵੀਰਾਂ

BMC Mumbai

ਸੋਮਵਾਰ ਨੂੰ ਜਲੰਧਰ 'ਚ ਹੋਣ ਵਾਲੀ ਬੈਂਗਲ ਸੈਰੇਮਨੀ 'ਚ ਸ਼ਾਮਿਲ ਹੋਣ ਲਈ ਪੂਰਾ ਪਰਿਵਾਰ ਜਲੰਧਰ ਜਾਏਗਾ ।ਕਪਿਲ ਸ਼ਰਮਾ ਦੇ ਜੀਜਾ ਪਵਨ ਦੇਵਗਣ ਮੁਤਾਬਕ ਕਪਿਲ ਦੇ ਵਿਆਹ 'ਚ ਦੋ ਹਜ਼ਾਰ ਦੇ ਕਰੀਬ ਬਰਾਤੀ ਸ਼ਾਮਿਲ ਹੋਣਗੇ। ਵਿਆਹ 'ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਬਕਾਇਦਾ ਕੰਪਿਊਟਰ 'ਚ ਦਰਜ ਕੀਤੀ ਗਈ ਹੈ ।ਬਰਾਤੀਆਂ ਨੂੰ ਵਿਆਹ ਦੇ ਕਾਰਡ ਦੇ ਨਾਲ ਸਕੈਨ ਕਾਰਡ ਵੀ ਦਿੱਤਾ ਗਿਆ ਹੈ ।

ਹੋਰ ਵੇਖੋ : ਵਿਆਹ ‘ਤੇ ਭਾਵੁਕ ਹੋਈ ਪ੍ਰਿਯੰਕਾ ਚੋਪੜਾ, ਜੈ-ਮਾਲਾ ਦੌਰਾਨ ਫੁੱਟ-ਫੁੱਟ ਕੇ ਰੋਈ ਪ੍ਰਿਯੰਕਾ, ਦੇਖੋ ਵੀਡਿਓ

happy-birthday-shahrukh-khan- happy-birthday-shahrukh-khan-

ਇਸ ਕਾਰਡ ਨੂੰ ਸਕੈਨ ਕਰਦੇ ਹੀ ਬਰਾਤੀ ਦਾ ਸਤਾਰਾ ਬਿਊਰਾ ਸਕਰੀਨ 'ਤੇ ਦਿਖਾਈ ਦੇਵੇਗਾ । ਇਸ ਤੋਂ ਬਾਅਦ ਹੀ ਸੁਰੱਖਿਆ ਮੁਲਾਜ਼ਮ ਬਰਾਤੀ ਨੂੰ ਵਿਆਹ ਵਾਲੇ ਸਥਾਨ 'ਤੇ ਜਾਣ ਦੀ ਇਜਾਜ਼ਤ ਦੇਣਗੇ ।'ਦਾ ਕਪਿਲ ਸ਼ਰਮਾ ਸ਼ੋਅ' 'ਚ ਕਪਿਲ ਸ਼ਰਮਾ ਦੇ ਪਿੱਛੇ ਪਰਛਾਵੇਂ ਵਾਂਗ ਘੁੰਮਣ ਵਾਲੇ ਸੁਨੀਲ ਗਰੋਵਰ ਗੁੱਥੀ ਨੂੰ ਵੀ ਵਿਆਹ ਦਾ ਕਾਰਡ ਭੇਜਿਆ ਗਿਆ ਹੈ ।

ਕਪਿਲ ਸ਼ਰਮਾ ਖੁਦ ਉਨ੍ਹਾਂ ਦੇ ਘਰ ਜਾ ਕੇ ਕਾਰਡ ਦੇ ਕੇ ਆਏ ਹਨ ਅਤੇ ਸੁਨੀਲ ਗਰੋਵਰ ਨੇ ਵੀ ਵਿਆਹ 'ਚ ਆਉਣ ਦੀ ਹਾਮੀ ਭਰੀ ਹੈ । ਤੁਹਾਨੂੰ ਦੱਸ ਦਈਏ ਕਿ ਦੋਨ੍ਹਾਂ ਦੇ ਰਿਸ਼ਤਿਆਂ 'ਚ ਬੀਤੇ ਸਮੇਂ ਦੌਰਾਨ ਤਲਖੀ ਆ ਗਈ ਸੀ । ਜਿਸ ਤੋਂ ਬਾਅਦ ਸੁਨੀਲ ਨੇ ਆਪਣੇ ਆਪ ਨੂੰ ਕਪਿਲ ਸ਼ਰਮਾ ਤੋਂ ਦੂਰ ਕਰ ਲਿਆ ਸੀ ।ਦੋਨਾਂ ਦਰਮਿਆਨ ਸਬੰਧਾਂ 'ਚ ਸੁਧਾਰ ਆਇਆ ਹੈ।

kapil sharma sister के लिए इमेज परिणाम

ਕਪਿਲ ਸ਼ਰਮਾ ਦੀ ਭੈਣ ਅਤੇ ਉਨ੍ਹਾਂ ਦੀ ਮਾਂ ਜਨਕ ਰਾਣੀ ਵੀ ਵਿਆਹ 'ਚ ਰੁੱਝੀਆਂ ਹੋਈਆਂ ਨੇ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਤੱਕ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ।ਰਣਜੀਤ ਐਵਨਿਊ ਸਥਿਤ ਕਪਿਲ ਦੀ ਕੋਠੀ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ  । ਕਪਿਲ ਦੀ ਭੈਣ ਪੂਜਾ ਦੇਵਗਣ ਦੇ ਹੋਲੀ ਸਿਟੀ ਸਥਿਤ ਘਰ  'ਚ ਜਾਗਰਣ ਹੋਵੇਗਾ ਜਿਸ 'ਚ ਕਪਿਲ ਸ਼ਰਮਾ ਵੀ ਭਾਗ ਲੈਣਗੇ ਉਨ੍ਹਾਂ ਦੇ ਅੱਠ ਦਸੰਬਰ ਨੂੰ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network