ਕੰਵਰ ਗਰੇਵਾਲ ਤੇ ਗਾਲਵ ਵੜੈਚ ਨਵੇਂ ਜੋਸ਼ੀਲੇ ਕਿਸਾਨੀ ਗੀਤ ‘Jittuga Punjab’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਗਾਲਵ ਵੜੈਚ ਇੱਕ ਵਾਰ ਫਿਰ ਤੋਂ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਜੋਸ਼ ਦੇ ਨਾਲ ਭਰੇ ਗੀਤ ਦੇ ਲਿੰਕ ਨੂੰ ਸ਼ੇਅਰ ਕਰਦੇ ਹੇ ਕੰਵਰ ਗਰੇਵਾਲ ਨੇ ਲਿਖਿਆ ਹੈ-
‘ਜਿੱਤੂਗਾ ਪੰਜਾਬ ਮੈਚ ਚੋਟੀ ਦਾ
ਕਿੱਥੋਂ ਹਾਰਦੇ ਆਂ ਮਸਲਾ ਏ ਰੋਟੀ ਦਾ’
ਇਸ ਗੀਤ ਨੂੰ ਕੰਵਰ ਗਰੇਵਾਲ ਤੇ ਗਾਲਵ ਵੜੈਚ ਨੇ ਮਿਲਕੇ ਗਾਇਆ ਹੈ । ਇਸ ਗੀਤ ਦੇ ਬੋਲ ਹਰਫ ਚੀਮਾ ਨੇ ਲਿਖੇ ਨੇ ਤੇ ਵੀਡੀਓ ‘ਚ ਫੀਚਰਿੰਗ ਵੀ ਕੀਤੀ ਹੈ । ਇਸ ਗੀਤ ‘ਚ ਪੰਜਾਬੀ ਛੱਲਾ ਵੀ ਸੁਣਨ ਨੂੰ ਮਿਲ ਰਿਹਾ ਹੈ ਜਿਸ ਦੇ ਬੋਲ Vari Rai ਨੇ ਲਿਖੇ ਨੇ । Bhai Manna Singh ਨੇ ਮਿਊਜ਼ਿਕ ਦਿੱਤਾ ਹੈ ਤੇ ਗਾਣੇ ਦਾ ਵੀਡੀਓ ਕੰਵਰ ਗਰੇਵਾਲ ਨੇ ਖੁਦ ਤਿਆਰ ਕੀਤਾ ਹੈ ।
ਇਸ ਗੀਤ ਨੂੰ ਕੰਵਰ ਗਰੇਵਾਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਏਨੀਂ ਦਿਨੀਂ ਪੰਜਾਬੀ ਗਾਇਕ ਕਿਸਾਨੀ ਗੀਤਾਂ ਦੇ ਨਾਲ ਦਿੱਲੀ ਮੋਰਚੇ ‘ਤੇ ਬੈਠੇ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਰਹੇ ਨੇ ।