ਫ਼ਿਲਮ 'ਅਫਸਰ' ਵਿੱਚ ਕਰਮਜੀਤ ਅਨਮੋਲ ਦਾ ਗਾਇਆ ਗੀਤ "ਕਾਨੂੰਗੋ" ਹੋਇਆ ਰਿਲੀਜ਼
ਤਰਸੇਮ ਜੱਸੜ ਅਤੇ ਨਿਮਰਤ ਖੈਰਾ ਦੀ ਜਲਦ ਆਉਣ ਵਾਲੀ ਫ਼ਿਲਮ "ਅਫਸਰ" punjabi film ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋ ਗਿਆ ਹੈ| ਗੀਤ ਦਾ ਟਾਈਟਲ ਹੈ "ਕਾਨੂੰਗੋ"| ਫ਼ਿਲਮ ਵਿੱਚ ਤਰਸੇਮ ਜੱਸੜ ਖੁਦ ਵੀ ਕਾਨੂੰਗੋ ਦਾ ਕਿਰਦਾਰ ਅਦਾ ਕਰ ਰਹੇ ਹਨ| ਫ਼ਿਲਮ ਵਿੱਚ ਕੁੜੀ ਵਾਲਿਆਂ ਦੀ ਇਹੋ ਡਿਮਾਂਡ ਹੁੰਦੀ ਹੈ ਕਿ ਲੜਕਾ ਪਟਵਾਰੀ ਲੱਗਾ ਹੋਵੇ ਇਸ ਲਈ ਨਿਮਰਤ ਖੈਰਾ ਫ਼ਿਲਮ ਵਿੱਚ ਤਰਸੇਮ ਜੱਸੜ tarsem jassar ਨੂੰ ਕਾਨੂੰਗੋ ਤੋਂ ਪਟਵਾਰੀ ਬੰਨਣ ਲਈ ਕਹਿੰਦੀ ਹੈ| ਹਾਲ ਹੀ ਰਿਲੀਜ਼ ਹੋਇਆ ਗੀਤ ਕਾਨੂੰਗੋ ਜੋ ਕਿ ਮਸ਼ਹੂਰ ਕਾਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਵਲੋਂ ਗਾਇਆ ਗਿਆ ਹੈ ਓਥੇ ਹੀ ਗੁਰਬਿੰਦਰ ਮਾਨ ਵਲੋਂ ਇਸਨੂੰ ਲਿਖਿਆ ਗਿਆ ਹੈ| ਇਸ ਗੀਤ ਦਾ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ| ਇਸ ਤੋਂ ਪਹਿਲਾ ਵੀ ਆਇਆ ਗੀਤ "ਸੁਣ ਸੋਹਣੀਏ" ਵੀ ਫੈਨਸ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡਿਆ ਤੇ ਕਾਫੀ ਟਰੈਂਡ ਕਰ ਰਿਹਾ ਹੈ|
https://www.youtube.com/watch?v=u5drKz2pRbU
ਫਿਲਮ ਦੀ ਕਹਾਣੀ ਵੱਖਰੀ ਤਰ੍ਹਾਂ ਦੀ ਹੈ ਜੋ ਸਭ ਦਾ ਧਿਆਨ ਆਪਣ ਵੱਲ ਆਕ੍ਰਿਸ਼ਤ ਕਰਦੀ ਹੈ । ਤਰਸੇਮ ਜੱਸੜ tarsem jassar ਫਿਰ ਤੋਂ ਇਸ ਫਿਲਮ ‘ਚ ਇੱਕ ਨਵੇਂ ਹੀ ਕਿਰਦਾਰ ‘ਚ ਨਜ਼ਰ ਆਉਣਗੇ ।ਆਪਣੀਆਂ ਫਿਲਮਾਂ ‘ਚ ਲੀਕ ਤੋਂ ਹੱਟ ਕੇ ਕੰਮ ਕਰਨ ਵਾਲੇ ਤਰਸੇਮ ਜੱਸੜ ਇਸ ਫਿਲਮ punjabi film ‘ਚ ਅਫਸਰ ਦੇ ਰੂਪ ‘ਚ ਦਿਖਾਈ ਦੇਣਗੇ ।ਪਰ ਇਹ ਅਫਸਰ ਬਹੁਤ ਹੀ ਸ਼ਰਾਰਤੀ ਅਤੇ ਕਿਊਟ ਅਫਸਰ ਹੈ ਜਿਸ ਨੂੰ ਇੱਕ ਕੁੜ੍ਹੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣ ਲਈ ਕੋਸ਼ਿਸ਼ਾਂ ਕਰਦਾ ਹੈ।
Kanugo: Second Song From Tarsem-Nimrat Starrer Afsar Released, Fans Say ‘Awesome’
ਪਰ ਇਸ ਫਿਲਮ ‘ਚ ਵਿਲੇਨ ਦਾ ਕਿਰਦਾਰ ਨਿਭਾ ਰਿਹਾ ਕੁੜ੍ਹੀ ਦਾ ਭਰਾ ਇਸ ਵਿਆਹ ‘ਚ ਅੜਿੱਕੇ ਪਾਉਂਦਾ ਹੈ ਅਤੇ ਗੋਲੀਆਂ ਦੀ ਬੁਛਾਰ ਵੀ ਹੁੰਦੀ ਹੈ ,ਪਰ ਗੋਲੀਆਂ ਦੀ ਇਹ ਬੁਛਾਰ ਦਰਸ਼ਕਾਂ ਨੂੰ ਰੁਆਏਗੀ ਨਹੀਂ,ਪਰ ਹਸਾਏਗੀ ਜ਼ਰੂਰ ।ਇਹੀ ਸਭ ਕੁਝ ‘ਅਫਸਰ’ punjabi film ‘ਚ ਵੇਖਣ ਨੂੰ ਮਿਲੇਗਾ।
ਇਸ ਫਿਲਮ ‘ਚ ਤੁਸੀਂ ਕਮੇਡੀ ਰੋਮਾਂਸ ਅਤੇ ਖੱਟੀ ਮਿੱਟੀ ਨੋਕ ਝੋਕ ਦਾ ਮਜ਼ਾ ਵੀ ਲੈ ਸਕੋਗੇ। ਫਿਲਮ ਦਾ ਟ੍ਰੇਲਰ ਵੀ ਬੇਹੱਦ ਰੋਚਕ ਲੱਗ ਰਿਹਾ ਹੈ ਤਾਂ ਫਿਲਮ ਕਿੰਨੀ ਦਿਲਚਸਪ ਹੋਵੇਗੀ ਇਹ ਫਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।