ਜਦੋਂ ਕਲੇਰ ਕੰਠ ਬੱਚਿਆਂ ਦੀ ਪਰਫਾਰਮੈਂਸ ਦੌਰਾਨ ਹੋ ਗਏ ਭਾਵੁਕ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  October 27th 2018 05:36 AM |  Updated: October 27th 2018 05:36 AM

ਜਦੋਂ ਕਲੇਰ ਕੰਠ ਬੱਚਿਆਂ ਦੀ ਪਰਫਾਰਮੈਂਸ ਦੌਰਾਨ ਹੋ ਗਏ ਭਾਵੁਕ,ਵੇਖੋ ਵੀਡਿਓ 

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਅਜਿਹੇ ਬਹੁਤ ਹੀ ਘੱਟ ਲੋਕ ਨੇ ਜੋ ਦੂਜਿਆਂ ਲਈ ਜਿਉਂਦੇ ਨੇ । ਅਜਿਹੀ ਹੀ ਇੱਕ ਸੰਸਥਾ ਹੈ ਪੁਨਰਜੋਤ ਸੰਸਥਾ । ਜਿਨ੍ਹਾਂ ਵੱਲੋਂ ਨੇਤਰਹੀਣ ਬੱਚਿਆਂ ਦੇ ਸੰਗੀਤਕ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ 'ਚ ਗਾਇਕ ਕਲੇਰ ਕੰਠ ਨੇ ਸ਼ਿਰਕਤ ਕੀਤੀ ਅਤੇ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਕਲੇਰ ਕੰਠ ਸਣੇ ਹੋਰ ਕਈ ਉੱਘੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ ।

ਹੋਰ ਵੇਖੋ : ਕੰਠ ਕਲੇਰ ਦੀ ਬੁਲੰਦ ਅਵਾਜ ਵਿੱਚ ਗਾਇਆ ਗੀਤ “ਪੰਜਾਬੀ ਵੈਡਿੰਗ” ਹੋਇਆ ਰਿਲੀਜ

kaler kanth kaler kanth

ਕਲੇਰ ਕੰਠ ਨੇ ਇਸ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਇੱਕ ਵੀਡਿਓ ਵੀ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਵੀ ਇਸ ਮੁਕਾਬਲੇ 'ਚ ਹਿੱਸਾ ਲੈ ਕੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ।ਇਨ੍ਹਾਂ ਬੱਚਿਆਂ ਦੇ ਚਿਹਰਿਆਂ 'ਤੇ ਇਸ ਮੁਕਾਬਲੇ 'ਚ ਭਾਗ ਲੈਣ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ ਝਲਕ ਰਹੀ ਸੀ । ਬੇਸ਼ੱਕ ਇਹ ਬੱਚੇ ਬਾਹਰਲੀ ਦੁਨੀਆ ਨੂੰ ਨਹੀਂ ਸਨ ਵੇਖ ਸਕਦੇ ਪਰ ਉਸ ਨੂੰ ਮਹਿਸੂਸ ਜ਼ਰੂਰ ਕਰ ਸਕਦੇ ਸਨ ।

https://www.instagram.com/p/BpbGbXlgecb/?hl=en&taken-by=kanthkalerofficial

ਇਨ੍ਹਾਂ ਖੂਬਸੂਰਤ ਅਤੇ ਭਾਵੁਕ ਪਲਾਂ ਦੇ ਗਵਾਹ ਬਣੇ ਕਲੇਰ ਕੰਠ ਨੇ ਵੀ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਨ੍ਹਾਂ ਬੱਚਿਆਂ ਦਾ ਇਹ ਮਿਊਜ਼ੀਕਲ ਮੁਕਾਬਲਾ ਬੇਹੱਦ ਭਾਵੁਕ ਅਤੇ ਯਾਦਗਾਰ ਰਿਹਾ । ਇਨ੍ਹਾਂ ਭਾਵੁਕ ਪਲਾਂ ਨੂੰ ਕੈਮਰੇ 'ਚ ਕੈਦ ਕੀਤਾ ਗਿਆ ਜਿਸ ਨੂੰ ਕਲੇਰ ਕੰਠ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਲਈ ਸਾਂਝਾ ਕੀਤਾ ਹੈ । ਤੁਸੀਂ ਵੀ ਵੇਖੋ ਇਸ ਵੀਡਿਓ ਨੂੰ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network