ਦੇਖੋ ਵੀਡੀਓ : ਕੰਠ ਕਲੇਰ ਦਾ ਨਵਾਂ ਗੀਤ ‘ਸੰਦੂਕ ਤੇਰਾ ਮਾਏਂ’ ਕਰ ਰਿਹਾ ਹੈ ਦਰਸ਼ਕਾਂ ਨੂੰ ਭਾਵੁਕ, ਬਿਆਨ ਕਰ ਰਹੇ ਨੇ ਮਾਂ ਦੇ ਚਲੇ ਜਾਣ ਦਾ ਦੁੱਖ
ਹਰ ਇੱਕ ਨੂੰ ਆਪਣੀ ਆਵਾਜ਼ ਦੇ ਨਾਲ ਕੀਲ ਲੈਣ ਵਾਲੇ ਗਾਇਕ ਕੰਠ ਕਲੇਰ (Kanth kaler) ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਵਾਰ ਉਹ ਮਾਂ-ਪੁੱਤ ਦੇ ਰਿਸ਼ਤੇ ਨੂੰ ਬਿਆਨ ਕਰਦਾ ਗੀਤ ਲੈ ਕੇ ਆਏ ਨੇ। ਜੀ ਹਾਂ ਸੰਦੂਕ ਤੇਰਾ ਮਾਏਂ (Sandook Tera Maye) ਟਾਈਟਲ ਹੇਠ ਇਹ ਦਰਦ ਭਰਿਆ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਕੰਠ ਕਲੇਰ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
Image Source: youtube
Image Source: youtube
ਇਸ ਗੀਤ 'ਚ ਇੱਕ ਪੁੱਤਰ ਜਿਸ ਨੇ ਆਪਣੀ ਮਾਂ ਨੂੰ ਛੋਟੀ ਉਮਰ ‘ਚ ਗੁਆ ਲਿਆ ਸੀ, ਉਸਦੇ ਦੁੱਖ ਨੂੰ ਬਿਆਨ ਕੀਤਾ ਹੈ। ਕਿਵੇਂ ਉਹ ਬੱਚਾ ਆਪਣੀ ਮਾਂ ਦੇ ਸਮਾਨ ਨੂੰ ਦੇਖਕੇ ਆਪਣੀ ਮਾਂ ਨੂੰ ਯਾਦ ਕਰਦਾ ਹੈ। ਹਰ ਬੱਚੇ ਲਈ ਉਸਦੀ ਮਾਂ ਰੱਬ ਹੀ ਹੁੰਦੀ ਹੈ । ਗਾਣੇ ਦੇ ਬੋਲਾਂ ਨੂੰ ਵੀਡੀਓ ਦੇ ਰਾਹੀਂ ਬਾਕਮਾਲ ਦੇ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ। ਜੋ ਕਿ ਸਿੱਧਾ ਦਰਸ਼ਕਾਂ ਦੇ ਦਿਲਾਂ ਦੇ ਨਾਲ ਜੁੜ ਰਿਹਾ ਹੈ। ਜਿਸ ਕਰਕੇ ਦਰਸ਼ਕ ਵੀ ਇਸ ਗੀਤ ਨੂੰ ਦੇਖ ਕੇ ਭਾਵੁਕ ਹੋ ਰਹੇ ਨੇ।
Image Source: youtube
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ‘Rakesh Bathu Wala’ ਨੇ ਲਿਖੇ ਨੇ ਤੇ ਮਿਊਜ਼ਿਕ Kamal kaler / Baman ਨੇ ਦਿੱਤਾ ਹੈ। ਗੀਤ ਦਾ ਵੀਡੀਓ Dharamvir Ajfilms ਨੇ ਤਿਆਰ ਕੀਤਾ ਗਿਆ ਹੈ। ਇਸ ਵੀਡੀਓ 'ਚ ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਚੀਜ਼ਾਂ ਜਿਵੇਂ ਪੱਖੀਆਂ, ਸੰਦੂਕ, ਆਦਿ ਦੇਖਣ ਨੂੰ ਮਿਲ ਰਹੀਆਂ ਨੇ। ਇਹ ਗਾਣਾ ਤੁਹਾਨੂੰ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ।