ਰੂਟ ਕੈਨਾਲ ਤੋਂ ਬਾਅਦ ਵਿਗੜਿਆ ਕੰਨੜ ਅਦਾਕਾਰਾ ਸਵਾਥੀ ਦਾ ਚਿਹਰਾ, ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋਈਆਂ ਵਾਇਰਲ

Reported by: PTC Punjabi Desk | Edited by: Pushp Raj  |  June 21st 2022 11:07 AM |  Updated: June 21st 2022 11:07 AM

ਰੂਟ ਕੈਨਾਲ ਤੋਂ ਬਾਅਦ ਵਿਗੜਿਆ ਕੰਨੜ ਅਦਾਕਾਰਾ ਸਵਾਥੀ ਦਾ ਚਿਹਰਾ, ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋਈਆਂ ਵਾਇਰਲ

ਆਏ ਦਿਨ ਟੀਵੀ ਤੇ ਫਿਲਮੀ ਅਭਿਨੇਤਰਿਆਂ ਵੱਲੋਂ ਆਪਣੀ ਸੁੰਦਰਤਾ ਨੂੰ ਵਧਾਉਣ ਲਈ ਕਈ ਟ੍ਰੀਟਮੈਂਟ ਕਰਵਾਏ ਜਾਂਦੇ ਹਨ। ਸਰਜਰੀ ਤੇ ਰੂਟ ਕੈਨਾਲ ਆਦਿ ਵੀ ਇਸ ਦਾ ਮੁਖ ਹਿੱਸਾ ਹਨ, ਜੋ ਸਰੀਰ ਨੂੰ ਬਾਹਰੀ ਸੁੰਦਰਤਾ ਦਿੰਦੇ ਹਨ, ਪਰ ਬੀਤੇ ਕੁਝ ਸਮੇਂ ਤੋਂ ਇਨ੍ਹਾਂ ਕਲਾਕਾਰਾਂ ਲਈ ਇਹ ਸਰਜਰੀ ਘਾਤਕ ਸਾਬਿਤ ਹੋ ਰਹੀਆਂ ਹਨ। ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਾਊਥ ਫਿਲਮਾਂ ਦੀ ਕੰਨੜ ਅਦਾਕਾਰਾ ਸਵਾਥੀ ਦਾ ਚਿਹਰਾ ਰੂਟ ਕੈਨਾਲ ਕਰਵਾਉਂ ਤੋਂ ਬਾਅਦ ਵਿਗੜ ਗਿਆ ਹੈ। ਉਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source: Twitter

ਕਾਸਮੈਟਿਕ ਸਰਜਰੀਆਂ ਭਾਰਤੀ ਟੀਵੀ ਅਭਿਨੇਤਰੀਆਂ ਲਈ ਘਾਤਕ ਸਾਬਿਤ ਹੋ ਰਹੀਆਂ ਹਨ। ਇਸ ਸਾਲ ਮਈ 'ਚ ਕੰਨੜ ਫਿਲਮ ਇੰਡਸਟਰੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਛੋਟੇ ਪਰਦੇ ਦੀ ਅਦਾਕਾਰਾ ਚੇਤਨਾ ਰਾਜ ਦੀ ਸਰਜਰੀ ਦੌਰਾਨ ਲਾਪਰਵਾਹੀ ਕਾਰਨ ਮੌਤ ਹੋ ਗਈ ਅਤੇ ਹੁਣ, ਇੱਕ ਹੋਰ ਕੰਨੜ ਅਦਾਕਾਰਾ ਸਵਾਥੀਸਤੇਸ਼ ਨੂੰ ਇੱਕ ਖਰਾਬ ਰੂਟ ਕੈਨਾਲ ਸਰਜਰੀ ਕਰਵਾਉਣਾ ਮਹਿੰਗਾ ਪੈ ਗਿਆ ਹੈ। ਜੀ ਹਾਂ, ਰੂਟ ਕੈਨਾਲ ਤੋਂ ਬਾਅਦ ਅਦਾਕਾਰਾ ਦਾ ਚਿਹਰਾ ਖ਼ਰਾਬ ਹੋ ਗਿਆ ਹੈ।

ਸਵਾਥੀ ਸਤੀਸ਼ ਦੀ ਹਾਲ ਹੀ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਰੂਟ ਕੈਨਾਲ ਦੀ ਸਰਜਰੀ ਹੋਈ ਸੀ। ਸਰਜਰੀ ਤੋਂ ਤੁਰੰਤ ਬਾਅਦ, ਕੰਨੜ ਅਦਾਕਾਰਾ ਨੂੰ ਸੁੱਜਿਆ ਹੋਇਆ ਚਿਹਰਾ ਅਤੇ ਗੰਭੀਰ ਦਰਦ ਸਣੇ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Image Source: Twitter

ਜਦੋਂ ਅਭਿਨੇਤਰੀ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਡਾਕਟਰਾਂ ਨੂੰ ਦੱਸਿਆ ਤਾਂ ਡਾਕਟਰਾਂ ਨੇ ਸਵਾਥੀ ਨੂੰ ਭਰੋਸਾ ਦਿੱਤਾ ਕਿ ਉਸ ਦੇ ਚਿਹਰੇ 'ਤੇ ਸੋਜ ਅਤੇ ਦਰਦ ਇੱਕ-ਦੋ ਦਿਨਾਂ 'ਚ ਦੂਰ ਹੋ ਜਾਵੇਗਾ। ਹਾਲਾਂਕਿ ਅਜਿਹਾ ਨਹੀਂ ਹੋਇਆ। ਉਸ ਦਾ ਚਿਹਰਾ ਇਸ ਕਦਰ ਵਿਗੜ ਗਿਆ ਹੈ ਕਿ ਉਸ ਨੂੰ ਪਛਾਣ ਪਾਉਣਾ ਵੀ ਮੁਸ਼ਕਲ ਹੋ ਰਿਹਾ ਹੈ।

ਰੂਟ ਕੈਨਾਲ ਨੂੰ ਹੋਏ 3 ਹਫ਼ਤੇ ਹੋ ਗਏ ਹਨ, ਪਰ ਅਜੇ ਵੀ ਸਵਾਤੀ ਦੇ ਚਿਹਰੇ ਦੀ ਸੋਜ ਘੱਟ ਨਹੀਂ ਹੋਈ ਅਤੇ ਨਾ ਹੀ ਦਰਦ ਘੱਟ ਹੋ ਰਿਹਾ ਹੈ। ਉਸ ਦਾ ਪੂਰਾ ਲੁੱਕ ਖਰਾਬ ਹੋ ਗਿਆ ਹੈ, ਜਿਸ ਕਾਰਨ ਅਭਿਨੇਤਰੀ ਦੀ ਪਛਾਣ ਕਰਨਾ ਮੁਸ਼ਕਲ ਹੈ। ਇਹੀ ਕਾਰਨ ਹੈ ਕਿ ਕੰਨੜ ਅਦਾਕਾਰਾ ਨੇ ਹੁਣ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ।

Image Source: Twitter

ਹੋਰ ਪੜ੍ਹੋ: International Yoga Day 2022: 8ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ PM ਮੋਦੀ ਸਣੇ ਕਈ ਮੰਤਰੀਆਂ ਨੇ ਕੀਤਾ ਯੋਗ

ਰਿਪੋਰਟਾਂ ਦੀ ਮੰਨੀਏ ਤਾਂ ਸਵਾਤੀ ਨੂੰ ਡਾਕਟਰਾਂ ਨੇ ਬੇਹੋਸ਼ ਕਰਨ ਦੀ ਬਜਾਏ ਕਥਿਤ ਤੌਰ 'ਤੇ ਸੈਲੀਸਿਲਿਕ ਐਸਿਡ ਦਿੱਤਾ ਸੀ। ਅਦਾਕਾਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਡਾਕਟਰਾਂ ਨੇ ਉਸ ਦੇ ਇਲਾਜ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਦੱਸ ਦੇਈਏ ਕਿ ਹਸਪਤਾਲ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਜਾਰੀ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network