ਆਖ਼ਿਰ ਕਿਉਂ ਸਾਹ ਸੁੱਕ ਗਏ ਕਨਿਕਾ ਮਾਨ ਦੇ ਇਹ ਝੂਲਾ ਲੈਂਦੇ ਵਕ਼ਤ,ਵੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬੜੀ ਹੀ ਚੁਲਬੁਲੀ ਅਤੇ ਬੇਹੱਦ ਖੂਬਸੂਰਤ ਅਦਾਕਾਰਾ ਕਨਿਕਾ ਮਾਨ kanika mann ਸੋਸ਼ਲ ਮੀਡਿਆ ਤੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ| ਉਹਨਾਂ ਦੀ ਅਲੱਗ ਅੰਦਾਜ਼ ਵਾਲੀ ਅਦਾਕਾਰੀ ਦਾ ਹਰ ਕੋਈ ਫੈਨ ਹੈ| ਫੈਨਸ ਉਹਨਾਂ ਨੂੰ ਉਹਨਾਂ ਦੇ ਕੰਮ ਲਈ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ| ਉਹਨਾਂ ਦੇ ਗੀਤ ਮੇਰੇ ਸਈਆਂ,ਪਾਬੰਦੀਆਂ punjabi song,ਰਾਹ ਤੱਕਦੀ ਆਦਿ ਮਸ਼ਹੂਰ ਗੀਤ ਰਹੇ ਹਨ|
ਕਨਿਕਾ ਮਾਨ kanika mann ਇੰਸਟਾਗ੍ਰਾਮ, ਫੇਸਬੁੱਕ ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਫੈਨਸ ਲਈ ਕੁਝ ਨਾ ਕੁਝ ਪੋਸਟ ਕਰਦੇ ਹੀ ਰਹਿੰਦੇ ਹਨ| ਉਹਨਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਪੇਜ਼ ਤੇ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਇਕ ਝੂਲਾ ਲੈਂਦੀ ਹੋਈ ਨਜ਼ਰ ਆ ਰਹੀ ਹੈ| ਪਹਿਲਾਂ ਤਾ ਕਨਿਕਾ ਉਸ ਨੂੰ ਲੈਕੇ ਬਹੁਤ ਉਤਸ਼ਾਹਿਤ ਲੱਗ ਰਹੀ ਹੈ ਪਰ ਫਿਰ ਬਾਅਦ ਵਿੱਚ ਜਦੋ ਝੂਲਾ ਪੂਰਾ ਹੋਇਆ ਤਾਂ ਉਹਨਾਂ ਦੇ ਚੇਹਰੇ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਕਾਫ਼ੀ ਡਰ ਗਈ ਹੈ|
https://www.instagram.com/p/BkPgPoWnDts/
ਕਨਿਕਾ kanika mann ਦਾ ਗੀਤ ਕੋਕਾ ਗੋਰੀਏ punjabi song,ਕ੍ਰਸ਼, ਕਮਲੀ ਜਿਹੀ, ਤੇਰੇ ਨਖਰੇ, ਅਜ਼ਮਾਇਆ,ਰਾਹ ਆਦਿ ਨੂੰ ਫੈਨਸ ਨੇ ਬਹੁਤ ਪਿਆਰ ਦਿੱਤਾ ਹੈ| ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ਕੋਕਾ ਗੋਰੀਏ ਕਾਫ਼ੀ ਧਮਾਲਾਂ ਪਾ ਰਿਹਾ ਹੈ| ਇਹ ਗੀਤ ਮਸ਼ਹੂਰ ਪੰਜਾਬੀ ਗਾਇਕ ਦਾਨਿਸ਼ ਜੇ ਸਿੰਘ ਵਲੋਂ ਗਾਇਆ ਗਿਆ ਹੈ ਅਤੇ ਇਸਦੇ ਬੋਲ ਧਰਮਬੀਰ ਭੰਗੂ ਵਲੋਂ ਲਿਖੇ ਗਏ ਹਨ ਅਤੇ ਦਾਨਿਸ਼ ਜੇ ਸਿੰਘ ਵਲੋਂ ਹੀ ਇਸਨੂੰ ਡਾਇਰੈਕਟ ਕੀਤਾ ਗਿਆ ਹੈ|