ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਨੂੰ ਨਹੀਂ ਮਿਲੇ ਦਰਸ਼ਕ, ਜ਼ੀਰੋ ਫੀਸਦੀ ਦਰਸ਼ਕਾਂ ਕਾਰਨ ਰੱਦ ਕੀਤੇ ਗਏ ਸ਼ੋਅ
ਕੰਗਨਾ ਰਣੌਤ (Kangana Ranaut) ਦੀ ਫ਼ਿਲਮ ਧਾਕੜ ਨੂੰ ਦਰਸ਼ਕ ਨਹੀਂ ਮਿਲ ਸਕੇ ਅਤੇ ਜੀਰੋ ਫੀਸਦੀ ਦਰਸ਼ਕਾਂ ਦੇ ਕਾਰਨ ਸਿਨੇਮਾ ਘਰਾਂ ਵੱਲੋਂ ‘ਧਾਕੜ’ (Dhaakad) ਫ਼ਿਲਮ ਦੇ ਕਈ ਸ਼ੋਅ ਰੱਦ ਕਰ ਦਿੱਤੇ ਗਏ ਹਨ । ਖ਼ਬਰਾਂ ਮੁਤਾਬਕ ਫ਼ਿਲਮ ਲਈ ਦਰਸ਼ਕਾਂ ਦੀ ਸੰਖਿਆ ਨਾ ਦੇ ਬਰਾਬਰ ਸੀ । ਹਾਲਾਂਕਿ ਇਸ ਫ਼ਿਲਮ ਨੂੰ ਲੈ ਕੇ ਕੰਗਨਾ ਕਾਫੀ ਉਤਸ਼ਾਹਿਤ ਸੀ ਅਤੇ ਉਸ ਨੂੰ ਉਮੀਦ ਸੀ ਕਿ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕਮਾਲ ਦਿਖਾਏਗੀ ।
image From instagram
ਹੋਰ ਪੜ੍ਹੋ : ਕੰਗਨਾ ਰਣੌਤ ਤੇ ਧਾਕੜ ਦੀ ਟੀਮ ਕਾਸ਼ੀ ਵਿਸ਼ਵਨਾਥ ਧਾਮ ਦਰਸ਼ਨ ਲਈ ਪੁੱਜੀ ਬਨਾਰਸ, ਵੇਖੋ ਤਸਵੀਰਾਂ
ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਅਰਜੁਨ ਰਾਮਪਾਲ, ਦਿਵਿਆ ਦੱਤਾ ਸਮੇਤ ਕਈ ਕਲਾਕਾਰਾਂ ਨੇ ਕੀਤੀ ਸੀ । ਪਰ ਅਫਸੋਸ ਦੀ ਗੱਲ ਇਹ ਹੈ ਕਿ ਬਾਕਸ ਆਫ਼ਿਸ ‘ਤੇ ਇਹ ਫ਼ਿਲਮ ਮੁੱਧੇ ਮੂੰਹ ਡਿੱਗੀ ਹੈ । ਹਾਲਾਂਕਿ ਇਸ ਫ਼ਿਲਮ ਦੇ ਮੁਕਾਬਲੇ ‘ਭੂਲ ਭੁੱਲਈਆ’ ਫ਼ਿਲਮ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਲੈ ਆਈ ।
image From instagram
ਹੋਰ ਪੜ੍ਹੋ : ਬਬੀਤਾ ਜੀ ਉਰਫ਼ ਮੁਨਮੁਨ ਦੱਤਾ ਬਿੱਗ ਬੌਸ ‘ਚ ਹਿੱਸਾ ਲੈਣ ਲਈ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਤੋਂ ਹੋਵੇਗੀ ਬਾਹਰ
ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਅਤੇ ਤੱਬੂ ਦੀ ਇਸ ਫ਼ਿਲਮ ਨੇ ਦਰਸ਼ਕਾਂ ‘ਚ ਉਤਸ਼ਾਹ ਪੈਦਾ ਕੀਤਾ ।ਖਬਰਾਂ ਮੁਤਾਬਕ ਧਾਕੜ ਨੇ ਸ਼ੁਰੂਆਤੀ ਦਿਨਾਂ ‘ਚ ਮਹਿਜ 50 ਲੱਖ ਰੁਪਏ ਕਮਾਏ । ਜਿਸ ਤੋਂ ਬਾਅਦ ਫ਼ਿਲਮ ਇੰਡਸਟਰੀ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ।
Image Source: Twitter
ਮੁੱਠੀ ਭਰ ਦਰਸ਼ਕਾਂ ਦੇ ਕਾਰਨ ਦੇਸ਼ ਭਰ ‘ਚ ਕਈ ਸ਼ੋਅ ਰੱਦ ਹੋ ਗਏ ।ਇਸ ਦੇ ਮੁਕਾਬਲੇ ਭੂਲ ਭੁੱਲਈਆ-੨ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ । ।ਦੱਸ ਦਈਏ ਕਿ ਫ਼ਿਲਮ ਨੂੰ ਲੈ ਕੇ ਕੰਗਨਾ ਰਣੌਤ ਬਹੁਤ ਉਤਸ਼ਾਹਿਤ ਸੀ, ਪਰ ਫ਼ਿਲਮ ਦੇ ਮੁੱਧੇ ਮੂੰਹ ਡਿੱਗਣ ਕਾਰਨ ਉਸ ਦਾ ਸਾਰਾ ਉਤਸ਼ਾਹ ਠੰਢਾ ਪੈ ਗਿਆ ਹੈ ।
View this post on Instagram