ਕੰਗਨਾ ਰਣੌਤ ਦੇ ਬਾਡੀਗਾਰਡ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਕੰਗਨਾ ਰਣੌਤ ਦੇ ਬਾਡੀਗਾਰਡ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਉਸ ਸਮੇਂ ਬਾਡੀਗਾਰਡ ਨੂੰ ਗ੍ਰਿਫਤਾਰ ਕੀਤਾ ਜਦੋਂ ਉਹ ਵਿਆਹ ਕਰਵਾਉਣ ਲਈ ਆਪਣੇ ਜੱਦੀ ਪਿੰਡ ਗਿਆ ਸੀ । ਇਸ ਦੇ ਦੌਰਾਨ ਹੀ ਮੌਕੇ ‘ਤੇ ਪੁਲਿਸ ਪਹੁੰਚੀ ੳਤੇ ਉਸ ਨੂੰ ਵਿਆਹ ਦੀਆਂ ਤਿਆਰੀਆਂ ਦੌਰਾਨ ਹੀ ਗ੍ਰਿਫਤਾਰ ਕਰ ਲਿਆ ਗਿਆ।ਬੀਤੇ ਦਿਨੀਂ ਇੱਕ ਮਹਿਲਾ ਨੇ ਕੰਗਨਾ ਦੇ ਬਾਡੀਗਾਰਡ ‘ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ । ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ।
Image From Ranaut's Instagram
ਹੋਰ ਪੜ੍ਹੋ : ਅਦਾਕਾਰਾ ਯੁਵਿਕਾ ਚੌਧਰੀ ਦੇ ਖਿਲਾਫ ਮਾਮਲਾ ਦਰਜ਼, ਸੋਸ਼ਲ ਮੀਡੀਆ ਤੇ ਕੀਤੀ ਸੀ ਭੱਦੀ ਟਿੱਪਣੀ
Image From Image From Kangna Ranaut's Instagram
ਕੰਗਨਾ ਰਣੌਤ ਦੇ ਪਰਸਨਲ ਬੌਡੀਗਾਰਡ ਕੁਮਾਰ ਹੇਗੜੇ ਨੂੰ ਮੁੰਬਈ ਪੁਲਿਸ ਨੇ ਕਰਨਾਟਕ ਦੇ ਉਸ ਦੇ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ। ਦਰਅਸਲ, ਦੋਸ਼ੀ ਬੌਡੀਗਾਰਡ ਵਿਆਹ ਕਰਵਾਉਣ ਲਈ ਆਪਣੇ ਪਿੰਡ ਗਿਆ ਸੀ।
Image From Image From Kangna Ranaut's Instagram
ਦਰਅਸਲ, ਕੰਗਨਾ ਰਣੌਤ ਦੇ ਨਿੱਜੀ ਬੌਡੀਗਾਰਡ ਕੁਮਾਰ ਹੇਗੜੇ 'ਤੇ ਵਿਆਹ ਦੇ ਬਹਾਨੇ ਮੁੰਬਈ ਦੀ ਇਕ ਬਿਊਟੀਸ਼ੀਅਨ ਨੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਕੁਮਾਰ ਹੇਗੜੇ ਖ਼ਿਲਾਫ਼ ਮੁੰਬਈ ਦੇ ਡੀਐਨ ਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ। ਹਾਲਾਂਕਿ, ਹੁਣ ਕੁਮਾਰ ਨੂੰ ਮੁੰਬਈ ਪੁਲਿਸ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਹੈ।