ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਕੰਗਣਾ ਰਣੌਤ
ਕੰਗਣਾ ਰਣੌਤ ਛੇਤੀ ਹੀ ਇੰਦਰਾ ਗਾਂਧੀ ਦੇ ਕਿਰਦਾਰ' ਚ ਨਜ਼ਰ ਆਉਣ ਵਾਲੀ ਹੈ ਕਿਉਂਕਿ ਉਹਨਾਂ ਦੀ ਫ਼ਿਲਮ ਐਮਰਜੈਂਸੀ ਸ਼ੂਟਿੰਗ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਸਭ ਨੂੰ ਲੈ ਕੇ ਕੰਗਨਾ ਨੇ ਪ੍ਰੋਸਥੈਟਿਕ ਸੈਸ਼ਨ ਵੇਲੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੰਗਨਾ ਰਣੌਤ ਨੇ ਕਿਹਾ ਕਿ ਫਿਲਮ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਤਸਵੀਰਾਂ 'ਚ ਕੰਗਨਾ' ਤੇ ਪ੍ਰੋਸਥੈਟਿਕ ਮੇਕਅਪ ਤੇ ਬਾਡੀ ਸਕੈਨ ਕੀਤਾ ਜਾ ਰਿਹਾ ਹੈ।
Pic Courtesy: Instagram
ਹੋਰ ਪੜ੍ਹੋ :
ਕਰਿਸ਼ਮਾ ਕਪੂਰ ਦਾ ਹੈ ਅੱਜ ਜਨਮ ਦਿਨ, ਇਸ ਫ਼ਿਲਮ ਨਾਲ ਬਾਲੀਵੁੱਡ ਵਿੱਚ ਬਣਾਈ ਸੀ ਪਹਿਚਾਣ
Pic Courtesy: Instagram
ਇਸ ਟੈਕਨੀਕ ਦੇ ਬਾਅਦ, ਕੰਗਨਾ ਰਨੌਤ ਨੂੰ ਹੂ-ਬ-ਹੂ ਇੰਦਰਾ ਗਾਂਧੀ ਬਣਨ ਵਿੱਚ ਬਹੁਤੀ ਦੇਰ ਨਹੀਂ ਲੱਗੇਗੀ। ਇਸ ਤੋਂ ਪਹਿਲਾਂ ਕੰਗਨਾ ਰਨੌਤ ਨੇ ਜੈਲਲਿਤਾ ਦੀ ਪ੍ਰੋਸਥੈਟਿਕ ਦੀ ਵਰਤੋਂ ਕਰਦਿਆਂ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ। ਹੁਣ ਉਹ ਇੰਦਰਾ ਗਾਂਧੀ ਬਣਨ ਦੀ ਤਿਆਰੀ ਕਰ ਰਹੀ ਹੈ।
Pic Courtesy: Instagram
ਹਾਲਾਂਕਿ, ਕੰਗਨਾ ਰਣੌਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਐਮਰਜੈਂਸੀ ਇੰਦਰਾ ਗਾਂਧੀ 'ਤੇ ਬਾਇਓਪਿਕ ਨਹੀਂ ਹੈ। ਐਮਰਜੈਂਸੀ ਸਿਰਫ ਇੱਕ ਪੀਰੀਅਡ ਫਿਲਮ ਹੈ ਜੋ ਲੋਕਾਂ ਨੂੰ ਇੰਦਰਾ ਗਾਂਧੀ ਸੈਸ਼ਨ ਦੌਰਾਨ ਰਾਜਨੀਤਿਕ ਤੇ ਸਮਾਜਿਕ ਸਥਿਤੀ ਨੂੰ ਬਿਹਤਰ ਢੰਗ ਨਾਲ ਦਰਸਾਏਗੀ।