ਕ੍ਰਿਸ ਰੌਕ ਨੂੰ ਮੁੱਕਾ ਮਾਰਨ ਤੋਂ ਬਾਅਦ, Will Smith ਨੂੰ 'ਲਾਕ ਅੱਪ' ‘ਚ ਲਿਆਉਣਾ ਚਾਹੁੰਦੀ ਹੈ ਕੰਗਨਾ ਰਣੌਤ
ਆਸਕਰ 2022 (Oscars) ਵਿੱਚ, ਕੁਝ ਅਜਿਹਾ ਹੋਇਆ ਜਿਸਦੀ ਕਦੇ ਕਿਸੇ ਨੂੰ ਉਮੀਦ ਨਹੀਂ ਸੀ। ਮਸ਼ਹੂਰ ਅਭਿਨੇਤਾ ਵਿਲ ਸਮਿਥ ਨੇ ਭਰੀ ਮਹਿਫਿਲ ‘ਚ ਆਸਕਰ ਅਵਾਰਡ ਨੂੰ ਹੋਸਟ ਕਰ ਰਹੇ ਕਾਮੇਡੀਅਨ ਕ੍ਰਿਸ ਰੌਕ ਨੂੰ ਮੁੱਕਾ ਮਾਰ ਦਿੱਤਾ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਦੇ ਵਾਲਾਂ ਨੂੰ ਲੈ ਕੇ ਮਜ਼ਾਕ ਕੀਤਾ ਸੀ । ਜਿਸ ਕਰਕੇ ਵਿਲ ਸਮਿਥ ਨੂੰ ਇਹ ਮਜ਼ਾਕ ਰਾਸ ਨਹੀਂ ਆਇਆ ਅਤੇ ਉਸ ਨੇ ਹੋਸਟ ਨੂੰ ਮੁੱਕਾ ਮਾਰ ਦਿੱਤਾ । ਬਾਅਦ ਵਿੱਚ ਐਕਟਰ ਵਿਲ ਸਮਿਥ ਨੇ ਮਾਫੀ ਵੀ ਮੰਗ ਲਈ ਸੀ।
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਦਿਖਾਈ ਜੁੜਵਾ ਬੱਚਿਆਂ ਦੀ ਝਲਕ, ਮਾਂ ਨਾਲ ਪਹਿਲੇ IPL ਮੈਚ ਦਾ ਆਨੰਦ ਲੈਂਦੇ ਨਜ਼ਰ ਆਏ ਦੋਵੇਂ ਬੱਚੇ
ਇਹ ਵੀਡੀਓ ਦੇਖਣ ਤੋਂ ਬਾਅਦ ਬਾਲੀਵੁੱਡ ਦੀ ਪੰਗ ਗਰਲ ਯਾਨੀਕਿ ਕੰਗਨਾ ਰਣੌਤ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਪੋਸਟ ਪਾ ਕੇ ਵਿਲ ਸਮਿਥ ਨੂੰ ਆਪਣੇ ਸ਼ੋਅ 'ਲਾਕ ਅੱਪ' (Lock Upp) 'ਚ ਲਿਆਉਣ ਦੀ ਇੱਛਾ ਜਾਹਿਰ ਕੀਤੀ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਵਿਲ ਸਮਿਥ ਦੀ ਕ੍ਰਿਸ ਰੌਕ ਨੂੰ ਮੁੱਕਾ ਮਾਰਦੇ ਹੋਏ ਦੀ ਤਸਵੀਰ ਵੀ ਪੋਸਟ ਕੀਤੀ ਹੈ।
Image Source: Instagram
ਹੋਰ ਪੜ੍ਹੋ : World Theatre Day 2022: ਦਰਸ਼ਨ ਔਲਖ ਨੇ ਖ਼ਾਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਿੱਤੀ ਵਿਸ਼ਵ ਰੰਗ-ਮੰਚ ਦਿਵਸ ਦੀਆਂ ਵਧਾਈਆਂ
ਦੱਸ ਦਈਏ ਕਿ ਕੰਗਨਾ ਇਨ੍ਹੀਂ ਦਿਨੀਂ ਏਕਤਾ ਕਪੂਰ ਦੇ ਵੈੱਬ ਰਿਐਲਿਟੀ ਸ਼ੋਅ ਲਾਕ ਅੱਪ ਨੂੰ ਹੋਸਟ ਕਰ ਰਹੀ ਹੈ, ਜਿਸ 'ਚ ਸੈਲੀਬ੍ਰਿਟੀ ਮੁਕਾਬਲੇਬਾਜ਼ਾਂ ਨੂੰ ਜੇਲ 'ਚ ਬੰਦ ਕਰਕੇ ਉਨ੍ਹਾਂ ਨੂੰ ਟਾਸਕ ਦਿੱਤੇ ਜਾਂਦੇ ਹਨ। ਕੰਗਨਾ ਪਹਿਲਾਂ ਵੀ ਬਾਲੀਵੁੱਡ ਮਾਫੀਆ ਅਤੇ ਭਾਈ-ਭਤੀਜਾਵਾਦ ਦਾ ਮੁੱਦਾ ਉਠਾਉਂਦੀ ਰਹੀ ਹੈ। ਉਹ ਕਈ ਸੁਪਰ ਹਿੱਟ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ। ਕੰਗਨਾ ਰਣੌਤ ਦੀ ਗਲਤ ਬਿਆਨਬਾਜ਼ੀ ਕਰਕੇ ਟਵਿੱਟਰ ਤੋਂ ਉਸਦਾ ਅਕਾਉਂਟ ਬਲਾਕ ਕਰ ਦਿੱਤਾ ਗਿਆ ਸੀ।