ਕੰਗਨਾ ਰਣੌਤ ਨੇ ਊਧਵ ਠਾਕਰੇ 'ਤੇ ਸਾਧਿਆ ਨਿਸ਼ਾਨਾ, ਕਿਹਾ- 'ਜਦੋਂ ਪਾਪ ਵਧਦਾ ਹੈ ਤਾਂ ਤਬਾਹੀ ਹੁੰਦੀ ਹੈ'
Kangana Ranaut targets Uddhav Thackeray: ਬਾਲੀਵੁੱਡ ਦੀ ਪੰਗਾ ਕੁਈਨ ਯਾਨੀ ਕਿ ਕੰਗਨਾ ਰਣੌਤ ਆਏ ਦਿਨ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਹੁਣ ਇੱਕ ਵਾਰ ਮੁੜ ਕੰਗਨਾ ਆਪਣੇ ਬਿਆਨ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਕੰਗਨਾ ਨੇ ਮਹਾਰਾਸ਼ਟਰ ਦੇ ਮੁਖ ਮੰਤਰੀ ਊਧਵ ਠਾਕਰੇ ਵੱਲੋਂ ਅਸਤੀਫਾ ਦਿੱਤੇ ਜਾਣ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ ਜੋ ਕਿ ਹੁਣ ਵਾਇਰਲ ਹੋ ਰਿਹਾ ਹੈ।
Image Source: Instagram
ਮਹਾਰਾਸ਼ਟਰ ਵਿੱਚ ਇਸ ਵੇਲੇ ਰਾਜਨੀਤੀਕ ਸੰਕਟ ਛਾਇਆ ਹੋਇਆ ਹੈ। ਹਾਲ ਹੀ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਆਪਣਾ ਇੱਕ ਬਿਆਨ ਜਾਰੀ ਕੀਤਾ ਹੈ।
ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਕੰਗਨਾ ਊਧਵ ਠਾਕਰੇ ਉੱਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੀ ਹੈ।
Image Source: Instagram
ਕੰਗਨਾ ਨੇ ਊਧਵ ਠਾਕਰੇ ਨੂੰ ਆੜੇ ਹੱਥੀ ਲੈਂਦੇ ਹੋਏ ਆਪਣੇ ਬਿਆਨ ਵਿੱਚ ਕਿਹਾ, " 1975 ਤੋਂ ਬਾਅਦ ਇਹ ਸਮਾਂ ਭਾਰਤ ਦੇ ਲੋਕਤੰਤਰ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੈ। 1975 ਵਿੱਚ ਲੋਕ ਆਗੂ ਜੈ ਪ੍ਰਕਾਸ਼ ਨਰਾਇਣ ਦੀ ਇੱਕ ਲਲਕਾਰ ਨਾਲ ਸਿੰਘਾਸਨ ਛੱਡੋ ਦੀ ਜਨਤਾ ਆਉਂਦੀ ਹੈ ਸਿੰਘਾਸਨ ਡਿੱਗ ਗਏ ਸੀ। 2020 ਵਿੱਚ ਮੈਂ ਕਿਹਾ ਸੀ ਕਿ ਲੋਕਤੰਤਰ ਇੱਕ ਵਿਸ਼ਵਾਸ ਹੈ ਅਤੇ ਜੋ ਸੱਤਾ ਦੇ ਹੰਕਾਰ ਵਿੱਚ ਇਸ ਵਿਸ਼ਵਾਸ ਨੂੰ ਤੋੜਦਾ ਹੈ, ਉਸ ਦਾ ਹੰਕਾਰ ਵੀ ਟੁੱਟ ਜਾਣਾ ਯਕੀਨੀ ਹੈ। ਇਹ ਕਿਸੇ ਵਿਅਕਤੀ ਦੀ ਸ਼ਕਤੀ ਨਹੀਂ ਹੈ। ਇਹ ਸੱਚੇ ਚਰਿੱਤਰ ਦੀ ਤਾਕਤ ਹੈ।"
ਕੰਗਨਾ ਰਣੌਤ ਨੇ ਅੱਗੇ ਕਿਹਾ, 'ਦੂਜਾ... ਹਨੂੰਮਾਨ ਜੀ ਨੂੰ ਸ਼ਿਵ ਦਾ 12ਵਾਂ ਅਵਤਾਰ ਮੰਨਿਆ ਜਾਂਦਾ ਹੈ ਅਤੇ ਜਦੋਂ ਸ਼ਿਵ ਸੈਨਾ ਹਨੂੰਮਾਨ ਚਾਲੀਸਾ 'ਤੇ ਪਾਬੰਦੀ ਲਗਾਉਂਦੀ ਹੈ ਤਾਂ ਸ਼ਿਵ ਵੀ ਉਨ੍ਹਾਂ ਨੂੰ ਨਹੀਂ ਬਚਾ ਸਕਦੇ। ਹਰ ਹਰ ਮਹਾਦੇਵ, ਜੈ ਹਿੰਦ, ਜੈ ਮਹਾਰਾਸ਼ਟਰ। ਤੁਹਾਨੂੰ ਦੱਸ ਦੇਈਏ ਕਿ ਵੀਡੀਓ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਇੱਥੋਂ ਤੱਕ ਲਿਖਿਆ ਕਿ 'ਜਦੋਂ ਪਾਪ ਵਧਦਾ ਹੈ ਤਾਂ ਤਬਾਹੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਰਚਨਾ ਹੁੰਦੀ ਹੈ...'।
Image Source: Instagram
ਹੋਰ ਪੜ੍ਹੋ: ਫਰਾਹ ਖਾਨ ਨੇ ਦਾਦੀ ਬਣਨ ਜਾ ਰਹੀ ਨੀਤੂ ਕਪੂਰ ਨੂੰ ਦਿੱਤੀ ਵਧਾਈ, ਕਿਹਾ 'ਚਿੰਟੂ ਜੀ ਵਾਪਿਸ ਆਉਣ ਵਾਲੇ ਨੇ'
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਗਨਾ ਰਣੌਤ ਊਧਵ ਠਾਕਰੇ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਹੈ। ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਕਈ ਵਾਰ ਸੰਜੇ ਰਾਉਤ ਨਾਲ ਬਹਿਸ ਕਰ ਚੁੱਕੀ ਹੈ।
ਤੁਹਾਨੂੰ ਉਹ ਘਟਨਾ ਯਾਦ ਹੋਵੇਗੀ ਜਦੋਂ BMC ਨੇ ਕੰਗਨਾ ਰਣੌਤ ਦੇ ਦਫ਼ਤਰ 'ਤੇ ਬੁਲਡੋਜ਼ਰ ਚਲਾ ਦਿੱਤਾ ਸੀ। ਉਸ ਸਮੇਂ ਕੰਗਨਾ ਰਣੌਤ ਨੇ ਊਧਵ ਠਾਕਰੇ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਅੱਜ ਮੇਰਾ ਘਰ ਟੁੱਟਿਆ ਹੈ, ਜਲਦੀ ਹੀ ਤੁਹਾਡਾ ਘਰ ਟੁੱਟ ਜਾਵੇਗਾ। ਮਹਾਰਾਸ਼ਟਰ 'ਚ ਹੁਣ ਤੱਕ ਸਿਆਸੀ ਉਥਲ-ਪੁਥਲ ਹੈ ਤਾਂ ਕੰਗਨਾ ਦਾ ਇਹ ਬਿਆਨ ਕਾਫੀ ਵਾਇਰਲ ਹੋ ਰਿਹਾ ਹੈ।
View this post on Instagram