ਕੰਗਨਾ ਰਨੌਤ ਦੇ ਭਰਾ ਦਾ ਹੋਇਆ ਵਿਆਹ, ਭਰਜਾਈ ਦਾ ਸਵਾਗਤ ਕਰਦੇ ਹੋਏ ਕੰਗਨਾ ਨੇ ਕਹਿ ਦਿੱਤੀ ਵੱਡੀ ਗੱਲ

Reported by: PTC Punjabi Desk | Edited by: Rupinder Kaler  |  October 22nd 2020 12:52 PM |  Updated: October 22nd 2020 12:52 PM

ਕੰਗਨਾ ਰਨੌਤ ਦੇ ਭਰਾ ਦਾ ਹੋਇਆ ਵਿਆਹ, ਭਰਜਾਈ ਦਾ ਸਵਾਗਤ ਕਰਦੇ ਹੋਏ ਕੰਗਨਾ ਨੇ ਕਹਿ ਦਿੱਤੀ ਵੱਡੀ ਗੱਲ

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਏਨੀਂ ਦਿਨੀਂ ਆਪਣੇ ਘਰ ਵਿੱਚ ਚੱਲ ਰਹੇ ਫੰਕਸ਼ਨ ਵਿੱਚ ਬਿਜੀ ਹੈ । ਉਹਨਾਂ ਦੇ ਦੋ ਭਰਾਵਾਂ ਦੇ ਵਿਆਹ ਦੇ ਚਲਦੇ ਕੰਗਨਾ ਨੇ ਕਈ ਵੀਡੀਓ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਹਾਲ ਹੀ ਵਿੱਚ ਉਹਨਾਂ ਦੇ ਭਰਾ ਕਰਣ ਦਾ ਵਿਆਹ ਹੋ ਗਿਆ ਹੈ । ਇਸ ਤੋਂ ਬਾਅਦ ਕੰਗਨਾ ਨੇ ਪਹਿਲੀ ਵਾਰ ਆਪਣੀ ਭਾਬੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਕੰਗਨਾ ਨੇ ਇਸ ਮੌਕੇ ਤੇ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ ।

inside pic of kangna's brother karan wedding pic

ਹੋਰ ਪੜ੍ਹੋ :

ਸੋਨੂੰ ਸੂਦ ਦੀ ਭਗਵਾਨ ਦੇ ਨਾਲ ਲਗਾਈ ਗਈ ਮੂਰਤੀ ਤਾਂ ਐਕਟਰ ਨੇ ਕੁਝ ਇਸ ਤਰ੍ਹਾਂ ਕੀਤਾ ਰਿਐਕਟ

ਮੇਥੀ ਹੈ ਸਿਹਤ ਲਈ ਵਰਦਾਨ, ਜਾਣੋ ਇਸਦੇ ਗੁਣਕਾਰੀ ਫਾਇਦਿਆਂ ਬਾਰੇ

ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਟੂ ਸੀਟਰ’ ਦਾ ਟੀਜ਼ਰ ਹੋਇਆ ਰਿਲੀਜ਼

ਕੰਗਨਾ ਨੇ ਵੀਡੀਓ ਵਿੱਚ ਸਿਲਵਰ ਰੰਗ ਦੀ ਸਾਂਝੀ ਪਹਿਨੀ ਹੋਈ ਹੈ । ਉਹਨਾਂ ਦੇ ਚਿਹਰੇ ਦੀ ਮੁਸ਼ਕਰਾਹਟ ਹਰ ਇੱਕ ਦਾ ਦਿਲ ਲੁੱਟ ਲੈਂਦੀ ਹੈ । ਕੰਗਨਾ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਤਕਰੀਬਨ 10 ਸਾਲ ਬਾਅਦ ਕੋਈ ਵਿਆਹ ਹੋ ਰਿਹਾ ਹੈ । ਇਸੇ ਕਰਕੇ ਹਰ ਕੋਈ ਕੰਮ ਵਿੱਚ ਹੱਥ ਵਟਾ ਰਿਹਾ ਹੈ ।

kangana

ਕੰਗਨਾ ਨੇ ਆਪਣੀ ਟਵੀਟ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਕਰਣ ਤੇ ਅੰਜਲੀ ਨੂੰ ਆਸ਼ੀਰਵਾਦ ਦਿਓ, ਅੱਜ ਸਾਡੇ ਘਰ ਬੇਟੀ ਆਈ ਹੈ ..ਪਰ ਜਦੋਂ ਉਹ ਅੰਜਲੀ ਦੇ ਮਾਤਾ ਪਿਤਾ ਬਾਰੇ ਸੋਚਦੀ ਹੈ ਤਾ ਉਸ ਦਾ ਦਿਲ ਭਰ ਜਾਂਦਾ ਹੈ ।

kangana

ਅੱਜ ਉਹਨਾਂ ਦਾ ਘਰ ਸੁੰਨਾ ਹੋਵੇਗਾ । ਉਹਨਾਂ ਨੇ ਆਪਣੇ ਸਰੀਰ ਦਾ ਇੱਕ ਹਿੱਸਾ ਕੱਟ ਕੇ ਸਾਨੂੰ ਦੇ ਦਿੱਤਾ । ਅੱਜ ਉਹਨਾਂ ਦੀ ਧੀ ਦਾ ਕਮਰਾ ਖਾਲੀ ਹੋ ਗਿਆ । ਕੰਨਿਆ ਦਾਨ ਤੋਂ ਵੱਧ ਕੇ ਕੋਈ ਦਾਨ ਨਹੀਂ’ ।

https://twitter.com/KanganaTeam/status/1318473685007826944

https://twitter.com/KanganaTeam/status/1318884674471485440


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network