ਕੰਗਨਾ ਰਣੌਤ ਨੇ ਕਿਸਾਨ ਪਰੇਡ ਨੂੰ ਲੈ ਕੇ ਕਹੀ ਵੱਡੀ ਗੱਲ, ਦਿਲਜੀਤ ਤੇ ਪ੍ਰਿਯੰਕਾ ਚੋਪੜਾ ਨੂੰ ਲਿਆ ਨਿਸ਼ਾਨੇ ’ਤੇ
ਕੰਗਨਾ ਰਣੌਤ ਨੇ ਕਿਸਾਨਾਂ ਦੀ ਪਰੇਡ ਨੂੰ ਲੈ ਕੇ ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਨੂੰ ਲੰਮੇ ਹੱਥੀਂ ਲਿਆ ਹੈ ।ਕੰਗਨਾ ਨੇ ਆਪਣੇ ਟਵਿੱਟਰ ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਪ੍ਰਿਯੰਕਾ ਅਤੇ ਦਿਲਜੀਤ ਤੋਂ ਸਵਾਲ ਕੀਤਾ ਹੈ। "ਤੁਹਾਨੂੰ ਇਹ ਸਭ ਸਮਝਾਉਣ ਦੀ ਜ਼ਰੂਰਤ ਹੈ। ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ। ਅੱਜ ਪੂਰੀ ਦੁਨੀਆ ਸਾਡੇ 'ਤੇ ਹੱਸ ਰਹੀ ਹੈ।
ਹੋਰ ਪੜ੍ਹੋ :
ਸ਼ਹਿਨਾਜ਼ ਗਿੱਲ ਦਾ ਹੈ ਅੱਜ ਜਨਮ ਦਿਨ, ਅੱਧੀ ਰਾਤ ਨੂੰ ਦੋਸਤਾਂ ਨੇ ਸ਼ਹਿਨਾਜ਼ ਨੂੰ ਦਿੱਤਾ ਸਰਪਰਾਈਜ਼
ਤੁਹਾਨੂੰ ਇਹ ਹੀ ਚਾਹੀਦਾ ਸੀ। ਮੁਬਾਰਕ ਹੋਵੇ।" ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੰਗਣਾ ਰਣੌਤ ਨੇ ਆਪਣੇ ਇੱਕ ਹੋਰ ਟਵੀਟ 'ਚ ਲਿਖਿਆ ਸੀ “6 ਬ੍ਰਾਂਡਾਂ ਨੇ ਮੇਰੇ ਨਾਲ ਆਪਣਾ ਸਮਝੌਤਾ ਰੱਦ ਕਰ ਦਿੱਤਾ। ਕੁਝ ਮੈਂ ਹਸਤਾਖਰ ਕੀਤੇ ਸੀ ਅਤੇ ਕੁਝ ਹੋਣ ਵਾਲੇ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਕਿਹਾ, ਇਸ ਲਈ ਉਹ ਮੈਨੂੰ ਅੰਬੇਸੈਡਰ ਨਹੀਂ ਬਣਾ ਸਕਦੇ।
ਅਭਿਨੇਤਰੀ ਨੇ ਅੱਗੇ ਲਿਖਿਆ, "ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਭਾਰਤੀ ਜੋ ਇਸ ਤਰ੍ਹਾਂ ਦੇ ਦੰਗਿਆਂ ਦਾ ਸਮਰਥਨ ਕਰ ਰਿਹਾ ਹੈ, ਉਹ ਵੀ ਇੱਕ ਅੱਤਵਾਦੀ ਹੈ, ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਦੇਸ਼ ਵਿਰੋਧੀ ਬ੍ਰਾਂਡ ਨਾਲ ਸਬੰਧਤ ਹਨ।"
View this post on Instagram