ਕੰਗਨਾ ਰਣੌਤ ਨੇ ਕਿਹਾ ‘ਕੋਈ ਸਮਾਂ ਸੀ ਪਿੰਡ ਦੇ ਲੋਕ ਹੱਸਦੇ ਸੀ ਮੇਰੇ ‘ਤੇ, ਮੈਂ ਸੀ ਪਿੰਡ ਦਾ ਜੋਕਰ’
ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ । ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨੂੰ ਲੈ ਕੇ ਉਹ ਕਾਫੀ ਚਰਚਾ ‘ਚ ਰਹੇ ਹਨ । ਪਿਛਲੇ ਦਿਨੀਂ ਮਹਾਰਾਸ਼ਟਰ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਵੀ ਉਹ ਕਾਫੀ ਚਰਚਾ ‘ਚ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਬੀਐੱਮਸੀ ਨੇ ਉਨ੍ਹਾਂ ਦੇ ਦਫ਼ਤਰ ਨੂੰ ਨਜਾਇਜ਼ ਉਸਾਰੀ ਆਖ ਕੇ ਤੋੜ ਭੰਨ ਕੀਤੀ ਸੀ ।
Kangna
ਜਿਸ ਤੋਂ ਬਾਅਦ ਕੰਗਨਾ ਰਣੌਤ ਮੁੜ ਤੋਂ ਆਪਣੇ ਜੱਦੀ ਘਰ ਜੋ ਕਿ ਹਿਮਾਚਲ ਪ੍ਰਦੇਸ਼ ‘ਚ ਸਥਿਤ ਹੈ, ਉੱਥੇ ਆ ਗਈ ਚੁੱਕੀ ਹੈ ।ਕੰਗਨਾ ਏਨੀਂ ਦਿਨੀਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਹੈ ।
ਹੋਰ ਪੜ੍ਹੋ:ਦਰਸ਼ਨ ਔਲਖ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਨਾਂ ਉਜਾੜੋ ਬਾਬੇ ਨਾਨਕ ਦੀ ਕਿਰਸਾਨੀ’
kangna
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੇ ਬਚਪਨ ਅਤੇ ਹੁਣ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਬਚਪਨ ਦਾ ਇੱਕ ਕਿੱਸਾ ਵੀ ਸਾਂਝਾ ਕੀਤਾ ਹੇ । ਉਨ੍ਹਾਂ ਨੇ ਲਿਖਿਆ 'ਮੈਂ ਜਦ ਛੋਟੀ ਸੀ, ਮੈਂ ਖੁਦ ਨੂੰ ਮੋਤੀਆਂ ਨਾਲ ਸਜਾਉਂਦੀ ਸੀ, ਖੁਦ ਆਪਣੇ ਵਾਲ਼ ਕੱਟ ਲੈਂਦੀ ਸੀ, ਕਾਫ਼ੀ ਲੰਬੀ ਹੀਲ ਪਾਉਂਦੀ ਸੀ।
kangna
ਲੋਕ ਮੇਰੇ 'ਤੇ ਹੱਸਦੇ ਸੀ। ਪਿੰਡ ਦੀ ਜੋਕਰ ਹੋਣ ਤੋਂ ਲੈ ਕੇ ਲੰਡਨ, ਪੈਰਿਸ ਨਿਊਯਾਰਕ ਫੈਸ਼ਨ ਵੀਕ ਦੀ ਫਰੰਟ ਰੋ 'ਚ ਬੈਠਣ ਤਕ ਮੈਂ ਮਹਿਸੂਸ ਕੀਤਾ, ਫੈਸ਼ਨ ਕੁਝ ਨਹੀਂ ਬਸ ਖੁਦ ਨੂੰ ਸਾਬਤ ਕਰਨ ਦਾ ਤਰੀਕਾ ਹੈ। ਕੰਗਨਾ ਰਨੋਤ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
https://twitter.com/KanganaTeam/status/1311119466965512195