ਕੰਗਨਾ ਰਣੌਤ ਨੇ ਟਵੀਟ ਕਰਕੇ ਮੋਦੀ ਦੀ ਕੀਤੀ ਤਾਰੀਫ, ਤੇ ਲੋਕਾਂ ਨੇ ਟਵੀਟ ਦੇਖ ਕੇ ਕੰਗਨਾ ਦੀ ਲਗਾ ਦਿੱਤੀ ਕਲਾਸ
ਕਰੋਨਾ ਵਾਇਰਸ ਕਰਕੇ ਦੇਸ਼ ਵਿੱਚ ਹਲਾਤ ਵਿਗੜਦੇ ਜਾ ਰਹੇ ਹਨ ।ਮਰੀਜ਼ਾਂ ਨੂੰ ਨਾ ਤਾਂ ਬੈੱਡ ਮਿਲ ਰਹੇ ਹਨ ਤੇ ਨਾ ਹੀ ਦਵਾਈਆਂ ਮਿਲ ਰਹੀਆਂ ਹਨ। ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਵੀ ਕਰ ਰਹੇ ਹਨ। ਪਰ ਇਸ ਦੇ ਬਾਵਜੂਦ ਕੰਗਨਾ ਰਣੌਤ ਮੋਦੀ ਦੀ ਤਾਰੀਫ ਕਰਨ ਲੱਗੀ ਹੋਈ ਹੈ ।
ਹੋਰ ਪੜ੍ਹੋ :
ਲੋਕਾਂ ਨੂੰ ਆਕਸੀਜ਼ਨ ਦੇ ਕੇ ਜਾਨ ਬਚਾਉਣਾ ਫ਼ਿਲਮ ‘ਚ 100 ਕਰੋੜ ਕਮਾਉਣ ਨਾਲੋਂ ਜ਼ਿਆਦਾ ਖੁਸ਼ੀ ਦਿੰਦਾ ਹੈ-ਸੋਨੂੰ ਸੂਦ
ਕੰਗਨਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ ' ਜੇ ਤੁਹਾਨੂੰ ਕੁਝ ਸਮਝ ਆਉਂਦਾ ਹੈ ਤਾਂ ਤੱਥਾਂ ਨੂੰ ਜਾਣੋ, ਵੱਡੀ ਆਬਾਦੀ, ਅਨਪੜ੍ਹਤਾ, ਗਰੀਬ ਤੇ ਅਤਿ ਗੁੰਝਲਦਾਰ ਦੇਸ਼ ਨੂੰ ਸੰਭਾਲਣਾ ਆਸਾਨ ਨਹੀਂ, ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ। ਘਾਟੇ ਦੀ ਮੁੜ ਅਦਾਇਗੀ ਨਹੀਂ ਕੀਤੀ ਜਾ ਸਕਦੀ ਪਰ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਉਹ ਜਿਹੜਾ ਹਮੇਸ਼ਾ ਤੁਹਾਡੇ ਲਈ ਮੌਜੂਦ ਹੁੰਦਾ ਹੈ, ਉਸ ਨੂੰ ਆਪਣਾ ਪੰਚਿੰਗ ਬੈਗ ਨਾ ਬਣਾਓ।"
ਕੰਗਨਾ ਨੂੰ ਇਹ ਟਵੀਟ ਕਰਨਾ ਭਾਰੀ ਪੈ ਗਿਆ। ਇਸ ਤੋਂ ਬਾਅਦ ਲੋਕਾਂ ਨੇ ਕੰਗਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਬੰਦੇ ਨੇ ਲਿਖਿਆ ਹੈ ‘ਮੋਦੀ ਜੀ ਦੀ ਸਭ ਤੋਂ ਵੱਡੀ ਚਮਚੀ’। ਕੰਗਨਾ ਦੇ ਟਵੀਟ ਤੋਂ ਬਾਅਦ ਲੋਕ ਕੰਗਨਾ ਦੀ ਖੂਬ ਖਿੱਲੀ ਉਡਾ ਰਹੇ ਹਨ ।