ਕੰਗਨਾ ਰਣੌਤ ਨੇ ਇਸ਼ਾਰੇ ਇਸ਼ਾਰੇ ਵਿੱਚ ਕਿਸਾਨਾਂ ’ਤੇ ਕੀਤੀ ਭੱਦੀ ਟਿੱਪਣੀ, ਕਿਹਾ ‘ਖਾਲਿਸਤਾਨੀਆਂ ਖਿਲਾਫ ਆਵਾਜ਼ ਉਠਾਉਣ ਕਰਕੇ ਮਿਲਿਆ ਪਦਮ ਸ਼੍ਰੀ’
ਕੰਗਨਾ ਰਣੌਤ (Kangana Ranaut) ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ । ਉਹਨਾਂ ਨੇ ਇਸ਼ਾਰੇ ਇਸ਼ਾਰੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਧਰਨੇ ਤੇ ਬੈਠੇ ਕਿਸਾਨਾਂ ਨੂੰ ਨਿਸ਼ਾਨੇ ਤੇ ਲਿਆ ਹੈ । ਕੰਗਨਾ ਦੇ ਇਸ ਬਿਆਨ ਤੋਂ ਬਾਅਦ ਲੋਕ ਲਗਾਤਾਰ ਕਮੈਂਟ ਕਰਕੇ ਉਸ ਦੇ ਬਿਆਨ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦਰਅਸਲ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ । ਕੰਗਨਾ ਰਣੌਤ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ 'ਤੇ ਬਹੁਤ ਖੁਸ਼ ਹੈ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਨਮਾਨ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਰ ਕਰਦੀ ਨਜ਼ਰ ਆ ਰਹੀ ਹੈ।
Image Source-Google
ਹੋਰ ਪੜ੍ਹੋ :
ਬਾਲੀਵੁੱਡ ਅਦਾਕਾਰਾ ਨੇ ਆਪਣੇ ਭਰਾ ਦੇ ਜਨਮ ਦਿਨ ’ਤੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਤਸਵੀਰਾਂ, ਦੱਸੋ ਕੌਣ ਹੈ ਇਹ ਹੀਰੋਇਨ
Image Source-Google
ਇਸ ਦੇ ਨਾਲ ਹੀ ਉਸ (Kangana Ranaut) ਨੇ ਧੰਨਵਾਦ ਵੀ ਕੀਤਾ ਹੈ। ਇਸ ਵੀਡੀਓ 'ਚ ਕੰਗਨਾ ਕਹਿ ਰਹੀ ਹੈ- 'ਦੋਸਤੋ, ਬਤੌਰ ਕਲਾਕਾਰ ਮੈਨੂੰ ਬਹੁਤ ਪਿਆਰ ਅਤੇ ਸਨਮਾਨ ਮਿਲਿਆ ਹੈ। ਪਰ, ਅੱਜ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਇੱਕ ਆਦਰਸ਼ ਨਾਗਰਿਕ ਹੋਣ ਦਾ ਪੁਰਸਕਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ- ਜਦੋਂ ਦੇਸ਼ ਬਾਰੇ ਵਧੇਰੇ ਜਾਗਰੂਕਤਾ ਆਈ, ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ, ਭਾਵੇਂ ਉਹ ਜੇਹਾਦੀ ਹੋਣ ਜਾਂ ਖਾਲਿਸਤਾਨੀ, ਜਾਂ ਦੁਸ਼ਮਣ ਦੇਸ਼, ਉਨ੍ਹਾਂ ਵਿਰੁੱਧ ਆਵਾਜ਼ ਉਠਾਈ।
View this post on Instagram
ਮੈਨੂੰ ਨਹੀਂ ਪਤਾ ਮੇਰੇ 'ਤੇ ਕਿੰਨੇ ਕੇਸ ਹਨ। 'ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਇਹ ਸਭ ਕਰ ਕੇ ਮੈਨੂੰ ਕੀ ਮਿਲਦਾ ਹੈ? ਇਹ ਤੁਹਾਡਾ ਕੰਮ ਨਹੀਂ ਹੈ। ਤਾਂ ਉਨ੍ਹਾਂ ਲੋਕਾਂ ਦਾ ਜਵਾਬ ਹੈ ਮੈਨੂੰ ਪਦਮ ਸ਼੍ਰੀ ਦੇ ਰੂਪ ਵਿੱਚ ਜੋ ਸਨਮਾਨ ਮਿਲਿਆ ਹੈ, ਉਹ ਕਈਆਂ ਦੇ ਮੂੰਹ ਬੰਦ ਕਰ ਦੇਵੇਗਾ। ਇਸ ਲਈ ਮੈਂ ਇਸ ਦੇਸ਼ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜੈ ਹਿੰਦ।'