ਗ੍ਰੈਮੀ ਅਵਾਰਡਸ ਦੌਰਾਨ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਨਾਂ ਦੇਣ 'ਤੇ ਭੜਕੀ ਕੰਗਨਾ ਰਣੌਤ, 'ਲੋਕਲ ਅਵਾਰਡ' ਨੂੰ ਬਾਈਕਾਟ ਕਰਨ ਦੀ ਆਖੀ ਗੱਲ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਉਸ ਦੇ ਬੇਬਾਕ ਬੋਲਣ ਦੇ ਕਾਰਨ ਹੀ ਉਸ ਨੂੰ ਬਾਲੀਵੁੱਡ ਦੀ ਪੰਗਾ ਕੁਇਨ ਵੀ ਕਿਹਾ ਜਾਂਦਾ ਹੈ। ਹੁਣ ਕੰਗਨਾ ਮੁੜ ਸੁਰਖੀਆਂ ਵਿੱਚ ਹੈ, ਕਿਉਂਕਿ ਉਸ ਨੇ ਗ੍ਰੈਮੀ ਅਵਾਰਡ ਨੂੰ ਲੋਕਲ ਅਵਾਰਡ ਕਹਿ ਕੇ ਇਸ ਦਾ ਬਾਈਕਾਟ ਕਰਨ ਦੀ ਗੱਲ ਆਖੀ ਹੈ।
Image Source: Instagram
ਜਿਥੇ ਇੱਕ ਪਾਸੇ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਅਵਾਰਡ ਸ਼ੋਅ ਦੇ ਵਿੱਚ ਏ ਆਰ ਰਹਿਮਾਨ ਤੇ ਭਾਰਤੀ ਮੂਲ ਦੇ ਰਿਕੀ ਕੇਜ ਤੇ ਫਾਲਗੁਨੀ ਸ਼ਾਹ ਵਰਗੇ ਵੱਡੇ-ਵੱਡੇ ਕਲਾਕਾਰਾਂ ਨੇ ਹਿੱਸਾ ਲਿਆ। ਉਥੇ ਹੀ ਦੂਜੇ ਪਾਸੇ ਕੰਗਨਾ ਰਣੌਤ ਨੇ ਗ੍ਰੈਮੀ ਅਵਾਰਡ ਨੂੰ ਲੋਕਲ ਦੱਸਦੇ ਹੋਏ ਬਾਈਕਾਟ ਕਰਨ ਦੀ ਗੱਲ ਆਖੀ ਹੈ।
ਕੰਗਨਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਮੈਸਜ਼ ਸ਼ੇਅਰ ਕਰਕੇ 64ਵੇਂ ਗ੍ਰੈਮੀ ਅਵਾਰਡ ਦੀ ਆਲੋਚਨਾ ਕੀਤੀ ਹੈ। ਕੰਗਨਾ ਨੇ ਆਪਣੀ ਪੋਸਟ 'ਚ ਗ੍ਰੈਮੀ ਅਵਾਰਡ ਦੇ ਪ੍ਰਬੰਧਕਾਂ ਦੇ ਖਿਲਾਫ ਆਪਣਾ ਬਿਆਨ ਦਿੱਤਾ ਹੈ। ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਕੁਝ ਖਬਰਾਂ ਦੇ ਸਕ੍ਰੀਨਸ਼ੌਟਸ ਸ਼ੇਅਰ ਕੀਤੇ ਹਨ, ਜਿਸ 'ਚ ਉਸ ਨੇ ਆਲੋਚਨਾ ਕੀਤੀ ਹੈ।
Image Source: Instagram
ਕੰਗਨਾ ਨੇ ਆਪਣੀ ਪੋਸਟ ਵਿੱਚ ਲਿਖਿਆ, "ਸਾਨੂੰ ਕਿਸੇ ਵੀ ਲੋਕਲ ਅਵਾਰਡਸ ਦੇ ਖਿਲਾਫ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਜੋ ਅੰਤਰਰਾਸ਼ਟਰੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਫਿਰ ਵੀ ਬਜ਼ੁਰਗ ਕਲਾਕਾਰਾਂ ਨੂੰ ਉਨ੍ਹਾਂ ਦੀ ਜਾਤ ਜਾਂ ਵਿਚਾਰਧਾਰਾ ਦੇ ਕਾਰਨ ਨਜ਼ਰਅੰਦਾਜ਼ ਕਰਦਾ ਹੈ। ਜਾਣਬੁੱਝ ਕੇ ਪਾਸਾ ਵੱਟਿਆ ਗਿਆ...ਆਸਕਰ ਅਤੇ ਗ੍ਰੈਮੀ ਦੋਵੇਂ ਭਾਰਤ ਰਤਨ ਲਤਾ ਮੰਗੇਸ਼ਕਰਜੀ ਨੂੰ ਸ਼ਰਧਾਂਜਲੀ ਦੇਣ ਵਿੱਚ ਅਸਫਲ ਰਹੇ...ਸਾਡੇ ਮੀਡੀਆ ਨੂੰ ਗਲੋਬਲ ਅਵਾਰਡ ਹੋਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਪੱਖਪਾਤੀ ਸ਼ੋਅਸ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਾ ਚਾਹੀਦਾ ਹੈ।'
ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਆਪਣੀ ਇੱਕ ਪੋਸਟ 'ਚ ਗ੍ਰੈਮੀ ਐਵਾਰਡਜ਼ ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ ਹੈ। ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Image Source: Twitter
ਹੋਰ ਪੜ੍ਹੋ : Rupali Ganguly Birthday Special: ਜਾਣੋਂ 'ਅਨੁਪਮਾ' ਦੀ ਜ਼ਿੰਦਗੀ ਬਾਰੇ ਕੁੱਝ ਖਾਸ ਗੱਲਾਂ
ਕੰਗਨਾ ਦੇ ਫੈਨਜ਼ ਉਸ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪਣੇ ਵਿਚਾਰ ਦੱਸ ਰਹੇ ਹਨ। ਇਸ ਤੋਂ ਪਹਿਲਾਂ ਦੇਸ਼ ਦੀ ਜਨਤਾ ਵੱਲੋਂ ਤੇ ਲਤਾ ਮੰਗੇਸ਼ਕਰ ਜੀ ਦੇ ਕਈ ਫੈਨਜ਼ ਨੇ ਵੀ ਸੋਸ਼ਲ ਮੀਡੀਆ 'ਤੇ ਗ੍ਰੈਮੀ ਅਵਾਰਡਸ ਤੇ ਆਸਕਰ ਅਵਾਰਡ ਦੇ ਪ੍ਰਬੰਧਕਾਂ ਦਾ ਵਿਰੋਧ ਕੀਤਾ ਸੀ। ਸੋਸ਼ਲ ਮੀਡੀਆ ਯੂਜ਼ਰਸ ਨੇ ਇਨ੍ਹਾਂ ਦੋਹਾਂ ਅਵਾਰਡਸ ਵਿੱਚ ਭਾਰਤੀ ਕਲਾਕਾਰਾਂ ਦਿਲੀਪ ਕੁਮਾਰ, ਬੱਪੀ ਲਹਿਰੀ ਅਤੇ ਲਤਾ ਮੰਗੇਸ਼ਕਰ ਜੀ ਨੂੰ ਸ਼ਰਧਾਂਜਲੀ ਨਾਂ ਦੇਣ 'ਤੇ ਰੋਸ ਪ੍ਰਗਟਾਇਆ ਸੀ।
ਦੱਸ ਦੇਈਏ ਕਿ ਇਸ ਸਾਲ 6 ਫਰਵਰੀ ਨੂੰ ਲਤਾ ਮੰਗੇਸ਼ਕਰ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਹਿੰਦੀ ਸਿਨੇਮਾ ਲਈ ਸਭ ਤੋਂ ਵੱਧ ਗੀਤ ਗਾਏ ਹਨ।