ਕਾਮਿਆ ਪੰਜਾਬੀ ਨੇ ਉਹਨਾਂ ਲੋਕਾਂ ਬਾਰੇ ਕੀਤਾ ਵੱਡਾ ਖੁਲਾਸਾ ਜਿਹੜੇ ਉਸ ਨੂੰ ਕਰਦੇ ਸਨ ਗੰਦੀਆਂ-ਗੰਦੀਆਂ ਗੱਲਾਂ ..!
ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ Kamya Punjabi ਆਪਣੀ ਬੇਬਾਕ ਬਿਆਨਬਾਜ਼ੀ ਨੂੰ ਲੈ ਕੇ ਜਾਣੀ ਜਾਂਦੀ ਹੈ । ਉਹਨਾਂ ਦੀ ਪਰਸਨਲ ਲਾਈਫ ਹੋਵੇ ਜਾਂ ਫਿਰ ਪ੍ਰੋਫੈਸ਼ਨਲ ਹਰ ਮੁੱਦੇ ਤੇ ਉਹ ਖੁੱਲ੍ਹ ਕੇ ਬੋਲਦੀ ਹੈ । ਹਾਲ ਹੀ ’ਚ ਐਕਟਰੈੱਸ ਨੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ। ਕਾਮਿਆ (Kamya Punjabi) ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਹਿਲਾਂ ਵਿਆਹ ਟੁੱਟਿਆ ਸੀ ਤਾਂ ਲੋਕ ਉਨ੍ਹਾਂ ਨੂੰ ਕਾਫੀ ਗੰਦੀਆਂ-ਗੰਦੀਆਂ ਗੱਲਾਂ ਕਰਦੇ ਸਨ । ਲੋਕ ਉਸ ਨੂੰ ਕਿਸ ਤਰ੍ਹਾਂ ਟਰੋਲ ਕਰਦੇ ਸਨ । ਐਕਟਰੈੱਸ ਨੇ ਦੱਸਿਆ ਕਿ ਨਾ ਸਿਰਫ਼ ਉਨ੍ਹਾਂ ਨੂੰ ਬਲਕਿ ਉਨ੍ਹਾਂ ਦੀ 5 ਸਾਲ ਦੀ ਬੇਟੀ ਤਕ ਨੂੰ ਲੋਕ ਨਹੀਂ ਸਨ ਛੱਡਦੇ ।
Pic Courtesy: Instagram
ਹੋਰ ਪੜ੍ਹੋ :
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਕਾਮਿਆ ਭਾਵੇਂ ਹੁਣ ਇੱਕ ਖੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਜਿਓਂ ਰਹੀ ਹੈ, ਪਰ ਉਨ੍ਹਾਂ ਦੀ ਪਿਛਲੀ ਵਿਆਹੁਤਾ ਜ਼ਿੰਦਗੀ ਦਾ ਅਨੁਭਵ ਬਹੁਤ ਬੁਰਾ ਰਿਹਾ ਹੈ। ਪਹਿਲੇ ਵਿਆਹ 'ਚ ਕਾਮਿਆ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ, ਇਸ ਤੋਂ ਬਾਅਦ ਜਦੋਂ ਐਕਸਟ੍ਰੇਸ ਨੇ ਟੀਵੀ ਐਕਟਰ ਕਰਨ ਪਟੇਲ ਨੂੰ ਡੇਟ ਕੀਤਾ, ਉਦੋਂ ਵੀ ਉਸਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ।
Pic Courtesy: Instagram
ਇਸ ਸਭ ਦਾ ਖੁਲਾਸਾ ਉਸ (Kamya Punjabi) ਨੇ ਇੱਕ ਇੱੰਟਰਵਿਊ ਵਿੱਚ ਕੀਤਾ । ਉਸ ਨੇ ਕਿਹਾ ‘ਮੇਰਾ ਪਹਿਲਾ ਵਿਆਹ ਟੁੱਟ ਗਿਆ ਸੀ, ਇਸ ਵਿਆਹ ਦੌਰਾਨ ਮੈਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ ।ਜਦੋਂ ਮੈਂ ਇਸ ਵਿਆਹ ਤੋਂ ਬਾਹਰ ਆਈ ਤਾਂ ਮੈਨੂੰ ਟਰੋਲ ਕੀਤਾ ਗਿਆ । ਉਸ ਤੋਂ ਬਾਅਦ ਰਿਲੇਸ਼ਨਸ਼ਿਪ ਵਿੱਚ ਰੀ ਫਿਰ ਵੀ ਟਰੋਲ ਕੀਤਾ ਗਿਆ । ਲੋਕ ਕਹਿੰਦੇ ਸਨ ਤੂੰ ਬੁੱਢੀ ਹੋ ਗਈ ਹੈ, ਤੇਰਾ ਤਲਾਕ ਹੋ ਗਿਆ ਹੈ , ਤੈਨੂੰ ਇਹ ਛੱਡ ਦੇਵੇਗਾ, ਤੂੰ ਆਪਣੀ ਕੁੜੀ ਨੂੰ ਵੇਚ ਦੇਵੇਗੀ । ਜਦੋਂ ਮੇਰੀ ਬੇਟੀ 5 ਸਾਲ ਦੀ ਸੀ ਉਦੋਂ ਲੋਕ ਉਸ ਨੂੰ ਵੀ ਟਰੋਲ ਕਰਦੇ ਸਨ ਤੇ ਅੱਜ ਤੱਕ ਕਰਦੇ ਆ ਰਹੇ ਹਨ’ ।