ਮਨਕਿਰਤ ਨੇ ਮੁਟਿਆਰ ਦਾ ਦੁਖਾਇਆ ਦਿਲ ,ਮੁਟਿਆਰ ਨੂੰ ਦਿਲ ਦੇਣ ਤੋਂ ਕੀਤਾ ਇਨਕਾਰ 

Reported by: PTC Punjabi Desk | Edited by: Shaminder  |  October 31st 2018 01:04 PM |  Updated: October 31st 2018 01:04 PM

ਮਨਕਿਰਤ ਨੇ ਮੁਟਿਆਰ ਦਾ ਦੁਖਾਇਆ ਦਿਲ ,ਮੁਟਿਆਰ ਨੂੰ ਦਿਲ ਦੇਣ ਤੋਂ ਕੀਤਾ ਇਨਕਾਰ 

ਮਨਕਿਰਤ ਔਲਖ ਦਾ ਨਵਾਂ ਗੀਤ  'ਕਮਲੀ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ ਅਤੇ ਗੀਤ ਦੇ ਬੋਲ ਨੇ ਲਿਖੇ ਨੇ ਵੀਤ ਬਲਜੀਤ ਨੇ । ਵੀਡਿਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਸੁਮਿਤ ਸਿੰਘ ਨੇ । ਇਹ ਗਾਣਾ ਰੋਮਾਂਟਿਕ ਗੀਤ ਹੈ । ਮਨਕਿਰਤ ਔਲਖ ਇਸ ਗੀਤ 'ਚ ਇਸ਼ਕ 'ਚ ਝੱਲੀ ਹੋਈ ਉਸ ਮੁਟਿਆਰ ਦੀ ਗੱਲ ਕਰ ਰਹੇ ਨੇ ਜਿਸਦਾ ਦਿਲ ਇੱਕ ਜੱਟ 'ਤੇ ਆ ਗਿਆ ਹੈ ਅਤੇ ਇਸ ਜੱਟ ਨੂੰ ਹਾਸਲ ਕਰਨ ਲਈ ਉਹ ਕਈ ਯਤਨ ਕਰਦੀ ਹੈ ।

ਹੋਰ ਵੇਖੋ  : ਇਸ ਜਗ੍ਹਾ ‘ਤੇ ਰਚਾਏਗਾ ਦੇਸ਼ ਦਾ ਸਭ ਤੋਂ ਅਮੀਰ ਸ਼ਖਸ ਆਪਣੀ ਧੀ ਦਾ ਵਿਆਹ

https://www.youtube.com/watch?v=Kppy-nNTJjc

ਮਨਕਿਰਤ ਔਲਖ ਦਾ ਇਹ ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਮਨਕਿਰਤ ਔਲਖ ਨੇ 'ਤੇਰੀ ਚੂੜੀ ਬਾਂਹ' ਅਤੇ 'ਪਿੰਡ ਤੇਰਾ ਸਾਰਾ ਗੈਂਗਲੈਂਡ ਬਣਿਆ' ਸਣੇ ਕਈ ਹਿੱਟ ਗੀਤ ਗਾਏ ਨੇ ।

mankirat aulakh new song. mankirat aulakh new song.

ਹੋਰ ਵੇਖੋ  : ਅਨੂਪ ਜਲੋਟਾ ਨੇ ਜਸਲੀਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ

ਜਿਨ੍ਹਾਂ ਨੂੰ ਸਰੋਤਿਆਂ ਖਾਸ ਕਰਕੇ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਹੁਣ ਉਹ ਮੁੜ ਤੋਂ ਆਪਣੇ ਨਵੇਂ ਗੀਤ 'ਕਮਲੀ' ਨਾਲ ਸਰੋਤਿਆਂ ਦੇ ਰੁਬਰੂ ਹੋਏ  ਨੇ ।ਮਨਕਿਰਤ ਔਲਖ ਨੂੰ ਉਮੀਦ ਹੈ ਕਿ ਹੋਰਨਾਂ ਗੀਤਾਂ ਵਾਂਗ ਸਰੋਤਿਆਂ ਨੂੰ ਇਹ ਗੀਤ ਵੀ ਪਸੰਦ ਆਏਗਾ ।ਮਨਕਿਰਤ ਔਲਖ ਅਤੇ ਰੂਪੀ ਗਿੱਲ ਦੀ ਇਹ ਜੋੜੀ ਆਪਣੇ ਇਸ ਨਵੇਂ ਗੀਤ ਰਾਹੀਂ ਕੀ ਕਮਾਲ ਕਰ ਸਕੇਗੀ ਅਤੇ ਸਰੋਤਿਆਂ ਦਾ ਦਿਲ ਜਿੱਤ ਸਕੇਗੀ ਇਹ ਤਾਂ ਆਉਣ ਵਾਲੇ ਦਿਨਾਂ 'ਚ  ਹੀ ਪਤਾ ਲੱਗ ਸਕੇਗਾ ।

mankirt aulakh new song kamli mankirt aulakh new song kamli

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network