ਕੈਂਬੀ ਰਾਜਪੁਰੀਆ ਦੇ ਨਵੇਂ ਗੀਤ ‘TIME CHAKDA’ ਦਾ ਆਡੀਓ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

Reported by: PTC Punjabi Desk | Edited by: Lajwinder kaur  |  November 07th 2019 11:02 AM |  Updated: November 07th 2019 11:02 AM

ਕੈਂਬੀ ਰਾਜਪੁਰੀਆ ਦੇ ਨਵੇਂ ਗੀਤ ‘TIME CHAKDA’ ਦਾ ਆਡੀਓ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਆਪਣੇ ਨਵੇਂ ਗੀਤ ਟਾਈਮ ਚੱਕਦਾ (TIME CHAKDA) ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇਸ ਗੀਤ ਦੀ ਵੀਡੀਓ ਤੋਂ ਪਹਿਲਾਂ ਆਡੀਓ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਆਡੀਓ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:ਦਰਸ਼ਕਾਂ ਨੂੰ ਭਾਵੁਕ ਕਰਦਾ ਬਲਰਾਜ ਦਾ ਨਵਾਂ ਗੀਤ ‘ਦਰਜਾ ਖ਼ੁਦਾ’ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਗਾਣੇ ਨੂੰ ਉਨ੍ਹਾਂ ਕੁੜੀ ਦੇ ਪੱਖ ਤੋਂ ਗਾਇਆ ਹੈ। ਇਹ ਗਾਣਾ ਰੋਮਾਂਟਿਕ ਜ਼ੋਨਰ ਦਾ ਹੈ ਜਿਸ ਨੂੰ ਕੈਂਬੀ ਨੇ ਆਪਣੀ ਮਿੱਠੀ ਆਵਾਜ਼ ‘ਚ ਗਾਇਆ ਹੈ। ਪਿਆਰ ਨਾਲ ਭਰੇ ਗਾਣੇ ਦੇ ਬੋਲ ਕੈਂਬੀ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ। ਟਾਈਮ ਚੱਕਦਾ ਗਾਣੇ ਦੀ ਆਡੀਓ ਨੂੰ ਕੈਂਬੀ ਦੇ ਆਫ਼ੀਸ਼ੀਅਲ ਯੂ ਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਆਡੀਓ ਨੂੰ ਫੈਨਜ਼ ਵੱਲੋਂ ਦਿਲ ਖੋਲ ਕੇ ਪਿਆਰ ਦਿੱਤਾ ਜਾ ਰਿਹਾ ਹੈ, ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਦੇ ਵੀਡੀਓ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਕੈਂਬੀ ਰਾਜਪੁਰੀਆ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ ਬਦਨਾਮ ਕਰ ਗਈ, ਮੁਹੱਬਤ, ਚੈਲੇਂਜ ਟੂ ਨਾਸਾ, ਚੰਗੇ ਦਿਨ, 20 ਸਾਲ, ਦੇਸੀ ਸਵੈਗ, ਯੈਲੋ ਸੂਟ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network